ਪੰਜਾਬੀ

73ਵੇਂ ਗਣਤੰਤਰ ਦਿਵਸ ਸਮਾਰੋਹ ‘ਤੇ ਫਿਕੋ ਨੇ ਉਦਯੋਗਪਤੀਆਂ ਨੂੰ ਕੀਤਾ ਸਨਮਾਨਿਤ

Published

on

ਲੁਧਿਆਣਾ :  ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਨੇ 73ਵੇ ਗਣਤੰਤਰ ਦਿਵਸ ਸਮਾਰੋਹ ‘ਤੇ 7 ਉੱਦਮੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਲਈ ਅਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ ।

ਇਨ੍ਹਾਂ ਵਿਚ ਮੇਜਰ ਸਿੰਘ ਜੈਵੂ ਮਸ਼ੀਨ, ਅਵਤਾਰ ਸਿੰਘ ਭੋਗਲ ਐਮ.ਐਸ. ਭੋਗਲ ਐਂਡ ਸੰਨਜ਼, ਡੀ.ਕੇ. ਗੋਇਲ ਮਾਧਵ ਇੰਸ਼ੋਰੈਂਸ ਬ੍ਰੋਕਰਜ਼ ਪ੍ਰਾਈਵੇਟ ਲਿਮਿਟੇਡ, ਪਵਨ ਕੁਮਾਰ ਗਰਗ ਆਸ਼ੀਰਵਾਦ ਪਲਾਸਟਿਕ ਇੰਡਸਟਰੀਜ਼, ਦਲਜੀਤ ਸਿੰਘ -ਜੌਲੀ ਐਚ ਪੀ ਸੈਂਟਰ, ਹਰੀਸ਼ ਢਾਂਡਾ ਆਟੋ ਇੰਜੀਨੀਅਰ ਅਤੇ ਡਾ. ਅਮਿਤ ਕੁਮਾਰ ਧੀਮਾਨ ਮੈਡੀਕਲ ਓਨਕੋਲੋਜਿਸਟ – ਦੀਪ ਹਸਪਤਾਲ ਸ਼ਾਮਿਲ ਹਨ।

ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਫਿਕੋ ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਆਉਣ ਵਾਲੇ ਸਾਲਾਂ ਵਿੱਚ ਹੋਰ ਜੋਰਦਾਰ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾ ਹੈ। ਇਹ ਦਿਨ ਸਾਰੇ ਭਾਰਤੀਆਂ ਲਈ ਬਹੁਤ ਮਹੱਤਵ ਰੱਖਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ।

Facebook Comments

Trending

Copyright © 2020 Ludhiana Live Media - All Rights Reserved.