ਪੰਜਾਬੀ

ਫਿਕੋ ਨੇ ਖੁਦ ਦਾ ਬ੍ਰਾਂਡ ਬਣਾਉਣ ਬਾਰੇ ਪੀ.ਐਚ.ਡੀ. ਚੈਂਬਰ ਨਾਲ ਮਿਲ ਕੇ ਕਰਵਾਇਆ ਸਮਾਗਮ

Published

on

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਪੀ. ਐਚ. ਡੀ ਚੈਂਬਰ. ਆਫ਼ ਕਾਮਰਸ ਐਂਡ ਇੰਡਸਟਰੀ ਤੇ ਐਮ. ਐਸ. ਐਮ. ਈ. ਦੇ ਮੰਤਰਾਲੇ ਦੇ ਸਹਿਯੋਗ ਨਾਲ ਐਮ. ਐਸ. ਐਮ.ਈ. ਲਈ ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ ‘ਤੇ ਇਕ ਇੰਟਰਐਕਟਿਵ ਸੈਸ਼ਨ ਕਰਵਾਇਆ, ਜਿਸ ‘ਚ ਆਪਣਾ ਖੁਦ ਦਾ ਬ੍ਰਾਂਡ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਫਿਕੋ ਦੇ ਪ੍ਰਧਾਨ ਤੇ ਕੌਮੀ ਮੈਂਬਰ ਪੀ.ਐਚ.ਡੀ. ਚੈਂਬਰ ਗੁਰਮੀਤ ਸਿੰਘ ਕੁਲਾਰ ਨੇ ਆਪਣੀ ਸ਼ੁਰੂਆਤੀ ਟਿੱਪਣੀ ‘ਚ ਆਈ.ਪੀ. ਅਧਿਕਾਰਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਸੀ.ਏ. ਵਿਸ਼ਾਲ ਗਰਗ ਕੋ-ਕਨਵੀਨਰ ਟੈਕਸੇਸ਼ਨ ਸਬ-ਕਮੇਟੀ ਪੰਜਾਬ ਰਾਜ ਚੈਪਟਰ ਪੀ. ਐਚ. ਡੀ. ਚੈਂਬਰ ਨੇ ਸੈਸ਼ਨ ਦਾ ਸੰਚਾਲਨ ਕੀਤਾ।

ਸੀ.ਐਸ. ਰਤਨ ਚੰਜੋਤਰਾ ਐਫ.ਸੀ.ਐਸ. ਮੈਨੇਜਿੰਗ ਪਾਰਟਨਰ ਲਾਲ ਘਈ ਐਂਡ ਐਸੋਸੀਏਟਸ ਨੇ ਬ੍ਰਾਂਡ, ਬ੍ਰਾਂਡਿੰਗ ਤੇ ਕਾਰੋਬਾਰ ਲਈ ਬ੍ਰਾਂਡਿੰਗ ਦੀ ਮਹੱਤਤਾ ਬਾਰੇ ਵਿਆਪਕ ਪੇਸ਼ਕਾਰੀ ਕੀਤੀ। ਡਾ: ਸ਼ਵੇਤਾ ਸੇਨ ਥਲਵਾਲ ਸੰਸਥਾਪਕ ਇੰਟੀਗ੍ਰਮ ਆਈ.ਪੀ. ਮੋਹਾਲੀ ਨੇ ਪੇਟੈਂਟਸ ਅਤੇ ਬੌਧਿਕ ਸੰਪੱਤੀ ਪ੍ਰਬੰਧਨ ਬਾਰੇ ਵਿਸਤਿ੍ਤ ਪੇਸ਼ਕਾਰੀ ਦਿੱਤੀ।

50 ਤੋਂ ਵੱਧ ਉਦਯੋਗ ਮੈਂਬਰਾਂ ਤੇ ਫਿਕੋ ਦੇ ਅਹੁਦੇਦਾਰਾਂ ਨੇ ਭਾਗ ਲਿਆ ਤੇ ਸੈਸ਼ਨ ਤੋਂ ਲਾਭ ਉਠਾਇਆ। ਇਸ ਮੌਕੇ ਮਨਜਿੰਦਰ ਸਿੰਘ ਸਚਦੇਵਾ, ਸੁਖਦਿਆਲ ਸਿੰਘ ਬਸੰਤ, ਰਘਵੀਰ ਸਿੰਘ ਸੋਹਲ, ਅਸ਼ਪ੍ਰੀਤ ਸਿੰਘ ਸਾਹਨੀ, ਗਗਨੀਸ਼ ਖੁਰਾਣਾ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.