ਪੰਜਾਬੀ

ਫੀਕੋ ਨੇ ਸੀਜੀਐਸਟੀ ਕਮਿਸ਼ਨਰੇਟ ਵਿਖੇ ਮਨਾਇਆ ਜੀਐਸਟੀ ਦਿਵਸ

Published

on

ਲੁਧਿਆਣਾ : ਸ਼੍ਰੀ ਵਿਕਾਸ ਕੁਮਾਰ ਪ੍ਰਿੰਸੀਪਲ ਕਮਿਸ਼ਨਰ ਸੀਜੀਐਸਟੀ ਲੁਧਿਆਣਾ ਦੀ ਅਗਵਾਈ ਹੇਠ ਜੀ.ਐਸ.ਟੀ. ਵਿਭਾਗ ਨੇ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦੇ ਨਾਲ ਸੀਜੀਐਸਟੀ ਕਮਿਸ਼ਨਰੇਟ ਲੁਧਿਆਣਾ ਵਿਖੇ ਜੀਐਸਟੀ ਦਿਵਸ ਮਨਾਇਆ ਜਿਸ ਵਿੱਚ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਰਾਜੀਵ ਜੈਨ ਜਨਰਲ ਸਕੱਤਰ ਅਤੇ ਸ਼ਿਵਾਲੀ ਗੁਪਤਾ ਚੇਅਰਪਰਸਨ ਇੰਸਟੀਚਿਊਟ ਆਫ ਕੰਪਨੀ ਸੈਕਟਰੀਜ਼ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ |

ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਜੀਐਸਟੀ ਰਿਫੰਡ ਜਾਰੀ ਕਰਨ ਤੋਂ ਪਹਿਲਾਂ ਖਰੀਦ ਦੇ ਚਾਰ ਪੜਾਵਾਂ ਦੀ ਤਸਦੀਕ ਕੀਤੀ ਜਾਂਦੀ ਹੈ। ਵਿਭਾਗ ਵੱਲੋਂ ਇੱਕ ਧਿਰ ਦੇ ਹੋਣ ਦੇ ਬਾਵਜੂਦ ਵੀ ਗਲਤ ਖਰੀਦਦਾਰੀ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਹ ਸੁਝਾਅ ਦਿੱਤਾ ਗਿਆ ਹੈ ਕਿ ਰਿਫੰਡ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਣਾ ਚਾਹੀਦਾ ਹੈ। ਰਾਜੀਵ ਜੈਨ ਜਨਰਲ ਸਕੱਤਰ ਫੀਕੋ ਨੇ ਕਿਹਾ ਕਿ ਉਦਯੋਗ ਨੂੰ ਉਲਟ ਡਿਊਟੀ ਢਾਂਚੇ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਸ਼੍ਰੀਮਤੀ ਵਰਿੰਦਰ ਕੌਰ, ਆਈ.ਆਰ.ਐਸ., ਵਧੀਕ ਕਮਿਸ਼ਨਰ, ਸ਼੍ਰੀ ਹੇਮੰਤ ਕੁਮਾਰ ਆਈ.ਆਰ.ਐਸ ਸਹਾਇਕ ਕਮਿਸ਼ਨਰ, ਸ਼੍ਰੀ ਵਿਵੇਕ ਰਾਠੀ ਆਈਆਰਐਸ ਡਿਪਟੀ ਕਮਿਸ਼ਨਰ ਸੀਜੀਐਸਟੀ ਕਮਿਸ਼ਨਰੇਟ ਲੁਧਿਆਣਾ, ਸ਼੍ਰੀ ਰਤਨ ਲਾਲ ਚੰਜੋਤਰਾ ਐਫਸੀਐਸ ਲਾਲ ਘਈ ਅਤੇ ਐਸੋਸੀਏਟਸ, ਸ਼੍ਰੀ ਕੁਲਵੰਤ ਰਾਏ ਇੰਸਪੈਕਟਰ ਸੀਜੀਐਸਟੀ ਅਤੇ ਸੀਏ ਵਿਸ਼ਾਲ ਗਰਗ ਮਜੂਦ ਸਨ ।

Facebook Comments

Trending

Copyright © 2020 Ludhiana Live Media - All Rights Reserved.