ਪੰਜਾਬੀ

ਕੌਮਾਂਤਰੀ ਮੈਕ ਆਟੋ ਐਕਸਪੋ-2022 ‘ਚ ਬਣੀਆਂ ਫਾਈਬਰ ਲੇਜ਼ਰ ਕਟਿੰਗ ਤੇ ਵੈਲਡਿੰਗ ਮਸ਼ੀਨਾਂ ਮੁੱਖ ਆਕਰਸ਼ਣ

Published

on

ਲੁਧਿਆਣਾ : ਭਾਰਤ ਦੀ ਪ੍ਰਮੁੱਖ ਮਸ਼ੀਨ ਟੂਲ ਤੇ ਆਟੋਮੇਸ਼ਨ ਤਕਨਾਲੋਜੀ ਦੀ 4 ਰੋਜ਼ਾ 11ਵੀਂ ਕੌਮਾਂਤਰੀ ਮੈਕ ਆਟੋ ਐਕਸਪੋ-2022 ‘ਚ ਫਾਈਬਰ ਲੇਜ਼ਰ ਕਟਿੰਗ ਤੇ ਵੈਲਡਿੰਗ ਮਸ਼ੀਨਾਂ ਮੁੱਖ ਆਕਰਸ਼ਣ ਬਣੀਆਂ ਹੋਈਆਂ ਹਨ। ਪਿਛਲੇ ਦਿਨੀ ਐਕਸਪੋ ਦਾ ਉਦਘਾਟਨ ਘਾਨਾ ਗਣਰਾਜ ਦੇ ਹਾਈ ਕਮਿਸ਼ਨ ਦੇ ਹਾਈ ਕਮਿਸ਼ਨਰ, ਕਵਾਕੂ ਅਸੋਮਾਹ-ਚੇਰੇਮੇਹ ਵਲੋਂ ਕੀਤਾ ਗਿਆ।

ਚਾਰ ਦਿਨਾਂ ਦੀ ਪ੍ਰਦਰਸ਼ਨੀ ਵੱਖ-ਵੱਖ ਖੇਤਰਾਂ ‘ਤੇ ਕੇਂਦਰਿਤ ਹੈ, ਜਿਨ੍ਹਾਂ ‘ਚ ਮਸ਼ੀਨ ਟੂਲਜ (ਕਟਿੰਗ), ਮਸ਼ੀਨ ਟੂਲ (ਫਾਰਮਿੰਗ), ਲੇਜ਼ਰ ਕਟਿੰਗ ਤੇ ਵੈਲਡਿੰਗ, ਰੋਬੋਟਿਕਸ ਤੇ ਆਟੋਮੇਸ਼ਨ, ਮਿਅਰਿੰਗ ਤੇ ਇੰਸਟਰੂਮੈਂਟਸ ਤੇ ਟੈਸਟਿੰਗ ਹਾਈਡ੍ਰੌਲਿਕਸ ਤੇ ਨਿਊਮੈਟਿਕਸ, ਉਦਯੋਗਿਕ ਸਪਲਾਇਰ ਆਦਿ ਸ਼ਾਮਿਲ ਹਨ। ਪ੍ਰਦਰਸ਼ਨੀ ਵਿਚ ਹਿੱਸਾ ਲੈਣ ਵਾਲੇ ਪ੍ਰਦਰਸ਼ਕਾਂ ਦੇ ਅਨੁਸਾਰ ਫਾਈਬਰ ਲੇਜ਼ਰ ਕਟਿੰਗ ਤੇ ਵੈਲਡਿੰਗ ਮਸ਼ੀਨ ਮੈਟਲ ਕਟਿੰਗ ਤੇ ਵੈਲਡਿੰਗ ਉਦਯੋਗ ਵਿਚ ਆਧੁਨਿਕ ਤਕਨਾਲੋਜੀ ਹੈ ਤੇ ਇਸ ਤਕਨਾਲੋਜੀ ਦੀ ਬਹੁਤ ਜਿਆਦਾ ਮੰਗ ਹੈ।

ਹੈਂਡ ਆਪਰੇਟਿਡ ਲੇਜ਼ਰ ਵੈਲਡਿੰਗ ਮਸ਼ੀਨ ਨੂੰ ਪੇਸ਼ ਕਰਦੇ ਹੋਏ ਏਾਜਲ ਇੰਡੀਆ ਕੈਡ ਕੈਮ ਪ੍ਰਾਈਵੇਟ ਲਿਮਟਿਡ ਨਵੀਂ ਦਿੱਲੀ ਦੇ ਇੱਕ ਪ੍ਰਦਰਸ਼ਕ ਪਵਨ ਨੇ ਕਿਹਾ ਕਿ ਇਹ ਤਕਨੀਕ ਨਾ ਸਿਰਫ਼ ਤੇਜ਼ੀ ਨਾਲ ਕੰਮ ਕਰਦੀ ਹੈ, ਸਗੋਂ ਉਤਪਾਦਨ ਦੀ ਕੁਸ਼ਲਤਾ ਨੂੰ ਵੀ ਵਧਾਉਂਦੀ ਹੈ, ਸਗੋਂ ਗੁਣਵੱਤਾ ਵਿਚ ਸੁਧਾਰ ਕਰਨ ਵਿਚ ਵੀ ਮਦਦ ਕਰਦੀ ਹੈ। ਇਸੇ ਤਰ੍ਹਾਂ ਗੁੜਗਾਓਾ ਸਥਿਤ ਪ੍ਰਾਈਡ ਇੰਡੀਆ ਇੰਜਨੀਅਰਿੰਗ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਜੋ ਰੋਬੋਟਿਕ ਆਧਾਰਿਤ ਵੈਲਡਿੰਗ ਸਿਸਟਮ ਪੇਸ਼ ਕਰ ਰਹੀ ਹੈ।

ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਇਹ ਐਕਸਪੋ ਭਾਰਤ ਦੇ ਉਦਯੋਗ ਜਗਤ ਲਈ ਇੱਕ ਹੁਲਾਰੇ ਦੀ ਤਰ੍ਹਾਂ ਹੈ, ਜੋ ਨਵੇਂ ਵਿਚਾਰਾਂ ਨੂੰ ਉਡਾਣ ਭਰਨ ਲਈ ਇੱਕ ਲਾਂਚਿੰਗ ਪੈਡ ਦਿੰਦੀ ਹੈ। ਇੱਥੇ ਪਹੁੰਚੇ ਦੇਸ਼ ਭਰ ਤੋਂ ਪ੍ਰਦਰਸ਼ਕ 10,000 ਤੋਂ ਵੱਧ ਉਤਪਾਦਾਂ ਤੇ ਸੇਵਾਵਾਂ ਤੇ 850 ਤੋਂ ਵੱਧ ਲਾਈਵ ਮਸ਼ੀਨਰੀ ਪੇਸ਼ ਕਰ ਰਹੇ ਹਨ। ਮੈਕ ਆਟੋ ਐਕਸਪੋ ਦਾ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਦੁਆਰਾ ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ ਅਤੇ ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.