ਪੰਜਾਬੀ

ਪੀ ਏ ਯੂ ਦੇ ਵਿਦਿਆਰਥੀ ਨੂੰ ਮਿਲੀ ਫੈਲੋਸ਼ਿਪ

Published

on

ਲੁਧਿਆਣਾ : ਪੀ.ਏ.ਯੂ. ਦੇ ਬਾਇਓਕਮਿਸਟਰੀ ਵਿਭਾਗ ਤੋਂ ਹਾਲ ਹੀ ਵਿੱਚ ਡਾਕਟਰੇਟ ਕਰਨ ਵਾਲੇ ਵਿਦਿਆਰਥੀ ਕੁਮਾਰੀ ਹਿਨਾ ਰਾਣੀ ਨੇ ਯੂ.ਐਸ. ਡੀਪਾਰਟਮੈਂਟ ਆਫ਼ ਐਗਰੀਕਲਚਰ, ਸੀਰੀਅਲ ਕਰੌਪਸ ਰਿਸਰਚ ਯੂਨਿਟ, ਮੈਡੀਸਨ, ਵਿਸਕਾਨਸਿਨ, ਯੂ. ਵਿੱਚ “ਪੋਸਟ-ਡਾਕਟੋਰਲ ਰਿਸਰਚ ਐਸੋਸੀਏਟ ਪੋਜੀਸ਼ਨ” ਪ੍ਰਾਪਤ ਕਰਕੇ ਆਪਣਾ ਨਾਮ ਰੌਸ਼ਨ ਕੀਤਾ ਹੈ। ਕੁਮਾਰੀ ਹਿਨਾ ਨਵੀਨ ਤਕਨੀਕਾਂ ਦੇ ਸੁਮੇਲ ਦੀ ਵਰਤੋਂ ਕਰਕੇ ਜੌਂ ਦੇ ਬੀਜਾਂ ਦੀ ਮੈਟਾਬੋਲਾਈਟ ਪ੍ਰੋਫਾਈਲਿੰਗ ‘ਤੇ ਕੰਮ ਕਰ ਰਹੀ ਹੈ।
ਇਸ ਫੈਲੋਸ਼ਿਪ ਵਿਚ ਉਸ ਨੂੰ 60,000 ਅਮਰੀਕੀ ਡਾਲਰ ਸਲਾਨਾ ਰਾਸ਼ੀ ਸਿਹਤ, ਨਜ਼ਰ ਦੀ ਦੇਖਭਾਲ, ਦੰਦਾਂ, ਜੀਵਨ ਬੀਮਾ ਆਦਿ ਵਜੋਂ ਮਿਲੇਗੀ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਡਾ  ਪਰਦੀਪ ਕੁਮਾਰ ਛੁਨੇਜਾ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼; ਡਾ: ਸ਼ੰਮੀ ਕਪੂਰ, ਡੀਨ, ਕਾਲਜ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਉਸ ਦੇ ਯਤਨਾਂ ਦੀ ਸਫਲਤਾ ਦੀ ਕਾਮਨਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.