ਖੇਤੀਬਾੜੀ

ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕਰਨ ਕਿਸਾਨ – ਖੇਤੀ ਮਾਹਿਰ

Published

on

ਲੁਧਿਆਣਾ : ਪਿੰਡ ਗੁਰੂਸਰ ਕਾਉਂਕੇ ਦੇ ਕਿਸਾਨ ਹਰਮਨਦੀਪ ਸਿੰਘ ਦੇ ਖੇਤ ‘ਚ ਕਣਕ ਦੀ ਬਿਜਾਈ ਸਬੰਧੀ ਲਗਾਈ ਪ੍ਰਦਰਸ਼ਨੀ ਸਮੇਂ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਸਾਡਾ ਮੁੱਖ ਮੰਤਵ ਹੋਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਉਨਾਂ ਕਿਹਾ ਕਿ ਸੁਪਰਸੀਡਰ ਕਣਕ ਦੀ ਬਿਜਾਈ ਲਈ ਬਹੁਤ ਵਧੀਆ ਮਸ਼ੀਨ ਹੈ, ਇਹ ਜਿੱਥੇ ਪਰਾਲੀ ਨੂੰ ਜ਼ਮੀਨ ਵਿੱਚ ਦੱਬ ਦਿੰਦੀ ਹੈ ਉੱਥੇ ਬਿਜਾਈ ਕਤਾਰਾਂ ਵਿੱਚ ਕਰਦੀ ਹੈ। ਉਨਾਂ ਕਿਹਾ ਕਿ ਪਿਛਲੇ ਸਾਲ ਸੁਪਰਸੀਡਰ ਨਾਲ ਕੀਤੀ ਬਿਜਾਈ ਦੇ ਤਜਰਬੇ ਵਧੀਆ ਰਹੇ ਹਨ।

ਉਨਾਂ ਕਿਸਾਨਾਂ ਨੂੰ ਡੀਏਪੀ ਖਾਦ ਲੈਣ ਵਿੱਚ ਆ ਰਹੀ ਦਿੱਕਤ ਬਾਰੇ ਕਿਹਾ ਕਿ ਅਗਲੇ ਹਫ਼ਤੇ ਤੱਕ ਡੀਏਪੀ ਦੀ ਸਪਲਾਈ ਕਾਫ਼ੀ ਹੱਦ ਤਕ ਠੀਕ ਹੋ ਜਾਵੇਗੀ। ਉਨਾਂ ਕਿਸਾਨਾਂ ਨੂੰ ਡੀਏਪੀ ਦੇ ਬਦਲ ਵਜੋਂ ਐੱਨਪੀਕੇ, ਸੁਪਰ ਖਾਦ, ਡੀਏਪੀ ਫਾਸਫੋਰਸ ਤੱਤ ਦੀ ਪੂਰਤੀ ਲਈ ਖਾਦ ਵੀ ਸਪਰੇਅ ਕਰ ਕੇ ਕੀਤੀ ਜਾ ਸਕਦੀ।

ਉਨਾਂ ਖਾਦ ਡੀਲਰਾਂ ਨੂੰ ਵੀ ਡੀਏਪੀ ਨਾਲ ਕਿਸੇ ਵੀ ਤਰਾਂ ਦੀ ਟੈਗਿੰਗ ਜਾਂ ਕਾਲਾ ਬਾਜ਼ਾਰੀ ਨਾ ਕਰਨ ਸਖ਼ਤ ਤਾੜਨਾ ਕੀਤੀ। ਇਸ ਮੌਕੇ ਏਡੀਓ ਡਾ: ਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਕਿਸਾਨ ਜਗਦੀਸ਼ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.