Connect with us

ਪੰਜਾਬੀ

ਗੰਗਾਨਗਰ ਅਤੇ ਹੰਨੂਮਾਨਗੜ੍ਹ ਤੋਂ ਆਏ ਕਿਸਾਨਾਂ ਨੇ ਕੀਤਾ ਪੀ.ਏ.ਯੂ ਦਾ ਦੌਰਾ

Published

on

Farmers from Ganganagar and Hanumangarh visited PAU

ਲੁਧਿਆਣਾ : ਰਾਜਸਥਾਨ ਦੇ ਜਿਲ੍ਹਾ ਗੰਗਾਨਗਰ ਤੋਂ ਆਏ ਹੋਏ 24 ਅਤੇ ਹੰਨੂਮਾਨਗੜ੍ਹ ਤੋਂ ਆਏ 50 ਦੇ ਕਰੀਬ ਕਿਸਾਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ।

ਇਸ ਦੌਰੇ ਦੇ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਅਤੇ ਸਹਾਇਕ ਨਿਰਦੇਸ਼ਕ  ਡਾ. ਕੁਲਦੀਪ ਸਿੰਘ ਰਹੇ ਅਤੇ ਇਸ ਦੇ ਕੁਆਰਡੀਨੇਟਰ ਡਾ. ਲਵਲੀਸ਼ ਗਰਗ ਅਤੇ ਅਮਨਦੀਪ ਸਿੰਘ ਚੀਮਾ ਰਹੇ। ਸਭ ਤੋਂ ਪਹਿਲਾਂ ਕਿਸਾਨਾਂ ਨੇ ਖੁੰਬਾ ਖੋਜ ਕੇਂਦਰ ਦਾ ਦੌਰਾ ਕੀਤਾ ਜਿੱਥੇ ਡਾ. ਸ਼ਿਵਾਨੀ ਸ਼ਰਮਾ ਨੇ ਉਹਨਾਂ ਨੂੰ ਖੁੰਬਾ ਪਾਲਣ ਬਾਰੇ ਦੱਸਿਆ।

ਫਿਰ ਕੀਟ ਵਿਗਿਆਨ ਵਿਭਾਗ ਤੇਂ ਡਾ. ਜਸਪਾਲ ਸਿੰਘ ਨੇ ਕਿਸਾਨਾਂ ਨੂੰ ਸ਼ਹੀਦ ਦੀਆਂ ਮੱਖੀਆਂ ਪਾਲਣ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਡਾ. ਸੰਤੋਸ਼ ਕੁਮਾਰ ਨੇ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਦੀਆਂ ਮਸ਼ੀਨਾਂ ਦੀ ਜਾਣਕਾਰੀ ਦਿੱਤੀ।

ਬਾਅਦ ਦੁਪਹਿਰ ਕਿਸਾਨਾਂ ਨੇ ਪੀ.ਏ.ਯੂ. ਅਜਾਇਬ ਘਰ ਦਾ ਦੌਰਾ ਕੀਤਾ ਅਤੇ ਅਮਨਦੀਪ ਸਿੰਘ ਚੀਮਾ ਨੇ ਆਏ ਹੋਏ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ।

Facebook Comments

Trending