ਖੇਤੀਬਾੜੀ
ਕਿਸਾਨ ਆਲੂਆਂ ਦੀ ਫ਼ਸਲ ਮੰਦੇ ਭਾਅ ‘ਚ ਵੇਚਣ ਲਈ ਮਜਬੂਰ
Published
3 years agoon

ਸਮਰਾਲਾ/ ਲੁਧਿਆਣਾ : ਆਲੂਆਂ ਦੀ ਕਾਸ਼ਤ ਦਾ ਵੀ ਇਸ ਵਾਰੀ ਬੇਮੌਸਮੇ ਮੀਂਹ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ। ਬੀਤੇ ਮਹੀਨਿਆਂ ‘ਚ ਕਿਸਾਨਾਂ ਵਲੋਂ ਜਦੋਂ ਆਲੂਆਂ ਦੀ ਬਿਜਾਈ ਸ਼ੁਰੂ ਕੀਤੀ ਗਈ ਸੀ ਤਾਂ ਉਸ ਵੇਲੇ ਵੀ ਬਿਜਾਈ ਹੋਣ ਤੋਂ ਬਾਅਦ ਸੂਬੇ ਵਿਚ ਪਈ ਲਗਾਤਾਰ ਮੀਂਹ ਕਾਰਨ ਖੇਤਾਂ ਦੀਆਂ ਵੱਟਾਂ ‘ਚ ਪਾਣੀ ਕਾਫ਼ੀ ਸਮਾਂ ਖੜ੍ਹਾ ਰਿਹਾ, ਜਿਸ ਕਰਕੇ ਆਲੂਆਂ ਦਾ ਬੀਜ ਪੂਰੀ ਤਰ੍ਹਾਂ ਨਾਲ ਗਲ਼ ਗਿਆ।
ਇਸ ਲਈ ਉਨ੍ਹਾਂ ਨੂੰ ਮਹਿੰਗੇ ਭਾਅ ਦੇ ਬੀਜ ਦੁਬਾਰਾ ਖਰੀਦਕੇ ਆਲੂਆਂ ਦੀ ਬਿਜਾਈ ਕਰਨੀ ਪਈ। ਜਦੋਂ ਆਲੂਆਂ ਦੀ ਫ਼ਸਲ ਤਿਆਰ ਹੋਣ ਕੰਢੇ ਸੀ ਤਾਂ ਦੁਬਾਰਾ ਪਈ ਬਾਰਿਸ਼ ਦਾ ਪਾਣੀ ਆਲੂਆਂ ਦੀਆਂ ਵੱਟਾਂ ਵਿਚਕਾਰ ਫਿਰ ਤੋਂ ਖੜ੍ਹ ਗਿਆ ਅਤੇ ਕਈ ਥਾਵਾਂ ‘ਤੇ ਕਿਸਾਨਾਂ ਵਲੋਂ ਮੀਂਹ ਦਾ ਪਾਣੀ ਖੇਤਾਂ ‘ਚੋਂ ਬਾਹਰ ਕੱਢਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਗਏ, ਪ੍ਰੰਤੂ ਫਿਰ ਵੀ ਆਲੂਆਂ ਦੀ ਫ਼ਸਲ ਨੂੰ ਬਚਾਉਣਾ ਅਸੰਭਵ ਹੀ ਰਿਹਾ।
ਪਰ ਹੁਣ ਮੌਸਮ ਦੇ ਸਾਫ਼ ਹੋਣ ਦੇ ਬਾਵਜੂਦ ਵੀ ਜਦੋਂ ਇਲਾਕੇ ਵਿਚ ਕਿਸਾਨਾਂ ਵਲੋਂ ਆਲੂਆਂ ਦੀ ਪੁਟਾਈ ਸ਼ੁਰੂ ਕਰਵਾਈ ਗਈ ਤਾਂ ਆਲੂਆਂ ਦੀ ਫ਼ਸਲ ਦੇ ਥੋੜ੍ਹਾ ਦਾਗ਼ੀ ਹੋਣ ਕਰਕੇ ਸਥਾਨਕ ਵਪਾਰੀਆਂ ਵਲੋਂ ਆਲੂਆਂ ਦੀ ਫ਼ਸਲ ਖ਼ਰੀਦਣ ਵਿਚ ਨੁਕਤਾਚੀਨੀ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ 550 ਰੁਪਏ ਪ੍ਰਤੀ 50 ਕਿੱਲੋ ਦਾ ਵਿਕਣ ਵਾਲੇ ਆਲੂਆਂ ਦੇ ਥੈਲੇ ਦਾ ਰੇਟ ਹੁਣ ਬਹੁਤ ਹੀ ਹੇਠਲੇ ਪੱਧਰ ‘ਤੇ ਆ ਚੁੱਕਾ
ਪਿੰਡਾਂ ‘ਚ ਜ਼ਿਆਦਾਤਰ ਕਿਸਾਨਾਂ ਵਲੋਂ ਜ਼ਮੀਨਾਂ ਠੇਕੇ ਤੇ ਲੈ ਕੇ ਖੇਤੀ ਕੀਤੀ ਜਾਂਦੀ ਹੈ, ਇਸ ਵੇਲੇ ਪ੍ਰਤੀ ਏਕੜ ਠੇਕੇ ਦਾ ਰੇਟ 50 ਹਜਾਰ ਤੋਂ ਜ਼ਿਆਦਾ ਤੱਕ ਪੁੱਜ ਗਿਆ ਹੈ । ਆਲੂਆਂ ਦੀ ਬਿਜਾਈ ਤੋਂ ਲੈ ਕੇ ਪੁਟਾਈ ਤੱਕ ਵੀ ਕਰੀਬ 40 ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚਾ ਫ਼ਸਲ ‘ਤੇ ਆਉਂਦਾ ਹੈ। ਪਰ ਇਸ ਵੇਲੇ ਆਲੂਆਂ ਦਾ ਨਿਕਾਲ ਬਹੁਤ ਹੀ ਘੱਟ ਰਿਹਾ ਹੈ, ਜਿਸ ਨਾਲ ਕਿ ਕਿਸਾਨਾਂ ਦੀ ਲਾਗਤ ਵੀ ਪੂਰੀ ਹੁੰਦੀ ਵਿਖਾਈ ਨਹੀਂ ਦੇ ਰਹੀ।
You may like
-
ਖੇਤੀਬਾੜੀ ਮੰਤਰੀ ਨੇ ਪੰਜਾਬ ਦੀ ਖੇਤੀ ਦੀ ਬਿਹਤਰੀ ਲਈ ਸਹਿਯੋਗ ਦਾ ਦਿੱਤਾ ਸੱਦਾ
-
ਪੰਜਾਬ ਵੱਲੋਂ ‘ਆਲੂਆਂ ਦੀ ਖੇਤੀ ਲਈ ਸੂਖਮ ਸਿੰਚਾਈ ਨੂੰ ਅਪਣਾਉਣ’ ਵਿਸ਼ੇ ‘ਤੇ ਸੈਮੀਨਾਰ ਆਯੋਜਿਤ
-
ਕਿਸਾਨ ਤੱਕ ਖੇਤੀ ਜਾਣਕਾਰੀ ਪਹੁੰਚਾਉਣ ਲਈ ਕਿਸਾਨ ਦੀ ਭਾਸ਼ਾ ਅਪਨਾਉਣ ਦੀ ਲੋੜ : ਵਾਈਸ ਚਾਂਸਲਰ
-
ਮੁੱਖ ਮੰਤਰੀ ਮਾਨ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਘਟਾਈ ਫੀਸ
-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੋ ਰੋਜਾ ਸਾਲਾਨਾ ਸੰਮੇਲਨ ਸਮਾਪਤ
-
ਕੇਵੀਕੇ ਪਟਿਆਲਾ ਵੱਲੋਂ ਕਿਸਾਨਾਂ ਲਈ ਗਿਆਨਵਰਧਕ ਫੇਰੀ