Connect with us

ਇੰਡੀਆ ਨਿਊਜ਼

ਕਿਸਾਨ ਆਗੂ ਬਲਬੀਰ ਰਾਜੇਵਾਲ ਦਾ ਬੀਜੇਪੀ ਸਰਕਾਰ ਲਈ ਆਇਆ ਇਹ ਵੱਡਾ ਬਿਆਨ

Published

on

Farmer leader Balbir Rajewal's big statement came for the BJP government

ਤੁਹਾਨੂੰ ਦੱਸ ਦਿੰਦੇ ਹਾਂ ਕਿ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਕਸਬਾ ਹਰਸਾ ਮਾਨਸਰ ਵਿਖੇ ਸਥਿਤ ਟੋਲ ਪਲਾਜ਼ਾ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਨਿਰੰਤਰ ਚੱਲ ਰਹੇ ਕਿਸਾਨੀ ਘੋਲ ਨੂੰ 1 ਸਾਲ ਪੂਰਾ ਹੋ ਜਾਣ ਮੌਕੇ ਟੋਲ ਪਲਾਜ਼ਾ ਵਿਖੇ ਸੰਯੁਕਤ ਕਿਸਾਨ ਮੋਰਚਾ ਇਕਾਈ ਮੁਕੇਰੀਆਂ ਦੀ ਅਗਵਾਈ ਵਿਚ ਕਿਸਾਨ ਮਹਾ ਪੰਚਾਇਤ ਕਰਵਾਈ ਗਈ।

ਵਿਸ਼ਾਲ ਇਕੱਤਰਤਾ ਦੇ ਰੂਬਰੂ ਹੁੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਰਤ ਅੰਦਰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਮੌਜੂਦਾ ਹਾਲਾਤ ਅਨੁਸਾਰ ਇਹ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਕਿ ਕੀ ਸੱਚਮੁੱਚ ਹੀ ਭਾਰਤ ਦੇਸ਼ ਅੰਦਰ ਲੋਕਤੰਤਰ ਹੈ ਵੀ ਜਾਂ ਨਹੀਂ।ਉਨ੍ਹਾਂ ਸਿਆਸਤ ਨੂੰ ਵਪਾਰ ਕਰਾਰ ਦਿੰਦੇ ਹੋਏ ਕਿਹਾ ਸਿਆਸੀ ਲੋਕਾਂ ਨੇ ਚੋਣਾਂ ਨੂੰ ਧੰਦਾ ਬਣਾ ਲਿਆ ਹੈ ਤੇ ਚੋਣਾਂ ਦੌਰਾਨ ਬੇਤਹਾਸ਼ਾ ਪੈਸਾ ਖ਼ਰਚ ਕੇ ਕੁਰਸੀਆਂ ’ਤੇ ਕਾਬਜ਼ ਹੋਣ ਵਾਲੇ ਆਪਣਾ-ਆਪਣਾ ਵਪਾਰ ਸ਼ੁਰੂ ਕਰ ਲੈਂਦੇ ਹਨ ਜਦਕਿ ਦੇਸ਼ ਦੀ ਆਮ ਜਨਤਾ ਲਈ ਕੋਈ ਵੀ ਫ਼ਿਕਰਮੰਦ ਨਹੀਂ ਹੈ।

ਉੱਥੇ ਹੀ ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੇਸ਼ ਦੀ ਜਨਤਾ ਵਿਚ ‘ਫੁੱਟ ਪਾਓ ਤੇ ਰਾਜ ਕਰੋ’ ਵਾਲੀ ਨੀਤੀ ਅਪਣਾਉਂਦੀਆਂ ਹਨ ਤੇ ਲੋਕ ਆਪਣੇ ਨਿੱਕੇ-ਨਿੱਕੇ ਨਿੱਜੀ ਮੁਫ਼ਾਦਾਂ ਲਈ ਸਿਆਸੀ ਲੋਕਾਂ ਦੀਆਂ ਚਾਲਾਂ ਦੇ ਸ਼ਿਕਾਰ ਹੋ ਜਾਂਦੇ ਹਨ। ਰਾਜੇਵਾਲ ਨੇ ਲਖੀਮਪੁਰ ਖੀਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਸੰਘਰਸ਼ ਪੂਰੇ ਦੇਸ਼ ਅੰਦਰ ਫੈਲ ਚੁੱਕਾ ਹੈ ਤੇ ਕੇਂਦਰ ਸਰਕਾਰ ਅੰਦੋਲਨ ਤੋਂ ਡਰੀ ਤੇ ਘਬਰਾਈ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਦੀ ਮੁਕੰਮਲ ਖ਼ਾਰਜੀ ਤਕ ਕਿਸਾਨ ਅੰਦੋਲਨ ਨਿਰਵਿਘਨ ਜਾਰੀ ਰੱਖਿਆ ਜਾਵੇਗਾ।

 

Facebook Comments

Trending