ਖੇਤੀਬਾੜੀ

 ਹੰਬੜਾਂ ਵਿਖੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ

Published

on

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਜ਼ਿਲੇ ਦੇ ਪਿੰਡ ਹੰਬੜਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਵਿੱਚ ਬੀ.ਐਸ.ਸੀ. ਐਗਰੀ. ਦੇ ਅੰਤਿਮ ਸਾਲ ਦੇ ਵਿਦਿਆਰਥੀ ਜੋ ਇਸ ਸਮੇਂ ਰਾਵੇ ਪ੍ਰੋਗਰਾਮ ਅਧੀਨ ਚੱਲ ਰਹੇ ਹਨ, ਨੇ ਕਿਸਾਨਾਂ ਨੂੰ ਵਾਢੀ ਤੋਂ ਬਾਅਦ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਮਾਰਗਦਰਸਨ ਅਤੇ ਪ੍ਰੇਰਿਤ ਕੀਤਾ। ਸਹਾਇਕ ਪਸਾਰ ਮਾਹਿਰ ਡਾ. ਲੋਪਾਮੁਦਰਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਵੱਲੋਂ ਇਸ ਸਬੰਧੀ ਕਿਸਾਨਾਂ ਨੂੰ ਲਗਾਤਾਰ ਲਾਮਬੰਦ ਕੀਤਾ ਜਾ ਰਿਹਾ ਹੈ।
ਵਿਦਿਆਰਥੀਆਂ ਵੱਲੋਂ ਕਵਿਤਾ ਪਾਠ, ਨਾਅਰੇ ਅਤੇ ਪੋਸਟਰਾਂ ਅਤੇ ਭਾਸਣਾਂ ਦੇ ਰੂਪ ਵਿੱਚ ਜਾਗਰੂਕਤਾ ਫੈਲਾਈ ਗਈ । ਪਿੰਡ ਦੇ ਅਗਾਂਹਵਧੂ ਕਿਸਾਨ ਉਪਤਾਰ ਸਿੰਘ ਨੇ ਵੀ ਕਿਸਾਨਾਂ ਨੂੰ ਢੁਕਵੀਆਂ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕੀਤਾ। ਕੈਂਪ ਵਿੱਚ ਕਿਸਾਨਾਂ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਵੱਖ-ਵੱਖ ਬਦਲਾਂ, ਹੱਲ ਅਤੇ ਨਵੀਨਤਮ ਤਕਨੀਕਾਂ ਦੀ ਵਰਤੋਂ ਬਾਰੇ ਚਰਚਾ ਕੀਤੀ।
ਖੇਤੀ ਵਿਕਾਸ ਅਧਿਕਾਰੀ ਡਾ. ਅਰਸਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪੂਸਾ 44 ਦੀ ਬਜਾਏ ਪੀ.ਆਰ. 126 ਕਿਸਮ ਬੀਜਣ ਬਾਰੇ ਜਾਗਰੂਕ ਕੀਤਾ। ਉਨਾਂ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਵਿੱਚੋਂ ਗੁਲੀਡੰਡਾ ਨੂੰ ਖਤਮ ਕਰਨ ਲਈ ਖਾਦਾਂ ਅਤੇ ਨਦੀਨਨਾਸਕਾਂ ਦੀ ਵਰਤੋਂ ਕਰਨ ਬਾਰੇ ਵੀ ਜਾਣਕਾਰੀ ਦਿੱਤੀ । ਕਿਸਾਨਾਂ ਨੂੰ ਹੈਲਪ ਸੈਂਟਰ, ਪੀ.ਏ.ਯੂ. ਵੱਲੋਂ ਜਾਰੀ ਕਿਸਮਾਂ ਦੇ ਬੀਜਾਂ ਦੀ ਦੁਕਾਨ, ਮਾਸਿਕ ਰਸਾਲਿਆਂ ਰਾਹੀਂ ਸਹੀ ਮਾਰਗਦਰਸਨ, ਹਫਤਾਵਾਰੀ ਅਖਬਾਰ ਖੇਤੀ ਸੰਦੇਸ ਅਤੇ ਪੀ.ਏ.ਯੂ. ਕਿਸਾਨ ਐਪ ਬਾਰੇ ਵੀ ਜਾਗਰੂਕ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.