Connect with us

ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ਵਿਖੇ ਵਿਦਿਆਰਥੀਆਂ ਨੂੰ ਦਿੱਤੀ  ਵਿਦਾਇਗੀ ਪਾਰਟੀ

Published

on

Farewell party for students at Master Tara Singh College
ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਕਾਮਰਸ, ਮੈਂਨਜਮੈਂਟ ਅਤੇ ਆਈ.ਟੀ. ਵਿਭਾਗ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਧਿਆਪਕ ਸਾਹਿਬਾਨ ਅਤੇ ਜੂਨੀਅਰ ਵਿਦਿਆਰਥਣਾਂ ਨੇ ਕਾਲਜ ਤੋਂ ਵਿਦਾ ਹੋ ਰਹੀਆ ਵਿਦਿਆਰਥਣਾਂ ਦਾ ਸਵਾਗਤ ਕੀਤਾ।
ਸੰਗੀਤ ਅਤੇ ਡਾਂਸ ਦੀ ਪੇਸ਼ਕਾਰੀ ਰਾਂਹੀਂ ਵਿਦਿਆਰਥਣਾਂ ਨੂੰ ਵਿਦਾਇਗੀ ਦਿੱਤੀ ਗਈ।ਇਸ ਅਵਸਰ ‘ਤੇ ਵਿਦਿਆਰਥਣਾਂ ਨੇ ‘ਰੈਂਪ ਵਾੱਕ’ ਦਾ ਆਯੌਜਨ ਵੀ ਕੀਤਾ ਜਿਸ ਵਿੱਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਰਵਨੀਤ ਬੀ.ਕਾਮ ਨੇ ‘ਮਿਸ ਫੇਅਰਵੈੱਲ ਕਾਮਰਸ’, ਇਸ਼ਾ ਬੀ.ਸੀ.ਏ.ਨੇ ‘ਮਿਸ ਫੇਅਰਵੈੱਲ ਆਈ.ਟੀ’., ਖਸ਼ਪਿੰਦਰ ਐਮ.ਐਫ. ਡੀ.ਐਮ. ਸਨਦ  ਨੇ‘ ਮਿਸ ਫੇਅਰਵੈੱਲ ਪੀ.ਜੀ’ ਦਾ ਖਿਤਾਬ ਜਿੱਤਿਆ।
ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਸੁਨਿਹਰੇ ਅਤੇ ਕਾਮਯਾਬ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ,ਸੱਕਤਰ ਸ. ਗੁਰਬਚਨ ਸਿੰਘ ਪਾਹਵਾ ਨੇ ਵੀ ਇਸ ਮੌਕੇ ਵਿਦਿਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਨਾਲ ਸਫ਼ਲਤਾ ਹਾਸਲ ਕਰਨ ਦਾ ਸੁਨੇਹਾ ਦਿੱਤਾ।

Facebook Comments

Trending