ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵੱਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ

Published

on

ਲੁਧਿਆਣਾ : ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵੱਲੋਂ ਡਿਗਰੀ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦੇ ਲਈ ਸਾਇਓਨਾਰਾ-2023 ਦਾ ਆਯੋਜਨ ਕੀਤਾ ਗਿਆ। ਸਮਾਰੋਹ ਦਾ ਆਗਾਜ਼ ਪਵਿੱਤਰ ਨਵਕਾਰ ਮੰਤਰ ਦੇ ਨਾਲ ਹੋਇਆ । ਇਸ ਮਗਰੋਂ ਕਾਲਜ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਸਾਹਿਬ ਵੱਲੋਂ ਸ਼ਮ੍ਹਾ ਰੋਸ਼ਨ ਕੀਤੀ ਗਈ। ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ।

ਸਮਾਰੋਹ ਦੇ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ ਖਾਸ ਖਿੱਚ ਦਾ ਕੇਂਦਰ ਰਹੀਆਂ। ਮਿਸ ਫੇਅਰਵੈਲ ਅਤੇ ਮਿਸਟਰ ਫੇਅਰਵੈਲ ਦੇ ਦੇ ਖ਼ਿਤਾਬ ਲਈ ਆਖਰੀ ਦੇ ਵਿਦਿਆਰਥੀਆਂ ਵੱਲੋਂ ਮੰਚ ‘ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਦਰਸ਼ਕਾਂ ਲਈ ਵੀ ਕਈ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ।

ਮਿਸਟਰ ਫੇਅਰਵੈਲ ਜਤਿਨ ਸੋਬਤੀ, ਮਿਸ ਫੇਅਰਵੈਲ ਜਸਪ੍ਰੀਤ, ਮਿਸਟਰ ਫੋਟੋਜੈਨਿਕ ਆਦਿਤਿਆ, ਮਿਸ ਫੋਟੋਜੈਨਿਕ ਦੀਪਤੀ, ਵਧੀਆ ਪਹਿਰਾਵਾ ਦਾ ਖਿਤਾਬ ਮਿਸਟਰ, ਲੜਕਿਆਂ ਲਈ SAVJC ਦਾ ਹੰਕ ਅਕਸ਼ਿਤ ਜੈਨ, ਸਰਵੋਤਮ ਪ੍ਰਦਰਸ਼ਨ ਸ਼ਿਤਿਜ ਜੈਨ ਅਤੇ ਸੰਜਨਾ ਨੂੰ ਖਿਤਾਬ ਦਿੱਤਾ ਗਿਆ।

ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ, ਸ਼੍ਰੀ ਭੂਸ਼ਣ ਕੁਮਾਰ ਜੈਨ ਪ੍ਰਸ਼ਾਸਨ ਸਕੱਤਰ, ਅਨਿਲ ਕੁਮਾਰ ਜੈਨ, ਸ਼੍ਰੀ ਲਲਿਤ ਜੈਨ, ਸ਼੍ਰੀ ਰਾਕੇਸ਼ ਜੈਨ ਅਤੇ ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰ ਅਤੇ ਪ੍ਰਿੰਸੀਪਲ ਡਾ: ਸੰਦੀਪ ਕੁਮਾਰ, ਸ਼੍ਰੀਮਤੀ ਮਨੀਸ਼ਾ ਤਲਵਾੜ ਵੱਲੋਂ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਲਗਨ ਅਤੇ ਮਿਹਨਤ ਦੇ ਨਾਲ ਬੁਲੰਦੀਆਂ ਛੂਹਣ ਲਈ ਪ੍ਰੇਰਿਆ ਗਿਆ।

Facebook Comments

Trending

Copyright © 2020 Ludhiana Live Media - All Rights Reserved.