ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ਵਿਖੇ ਕਰਵਾਇਆ ਵਿਦਾਇਗੀ ਸਮਾਰੋਹ

Published

on

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਲੁਧਿਆਣਾ ਵਿਖੇ ਸੀਨੀਅਰ ਕਲਰਕ ਕੁਲਵਿੰਦਰ ਕੌਰ ਦੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ‘ਤੇ ਕਾਲਜ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾ ਨੂੰ ‘ਜੀ ਆਇਆ ਨੂੰ ‘ ਆਖਿਆ ਗਿਆ ।

ਡਾ. ਸ੍ਰੀਮਤੀ ਸੀਮਾ ਰਾਣੀ ਨੇ ਕੁਲਵਿੰਦਰ ਕੌਰ ਦੇ ਸਮੁੱਚੇ ਕਾਰਜਕਾਲ ਨੂੰ ਖੂਬਸੂਰਤ ਸ਼ਬਦਾਂ ਵਿੱਚ ਸਮੇਟਦਿਆਂ ਮੰਚ ਸੰਚਾਲਕ ਦੀ ਭੂਮਿਕਾ ਬਣਾਈ । ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਇਸ ਸਮੇਂ ਦੌਰਾਨ ਗੀਤ ਪ੍ਰਸਤੁਤ ਕੀਤੇ ਗਏ ਅਤੇ ਪੰਜਾਬੀ ਵਿਭਾਗ ਦੇ ਮੈਡਮ ਸ੍ਰੀਮਤੀ ਗੁਰਵਿੰਦਰ ਕੌਰ ਨੇ ਉਹਨਾਂ ਦੀ ਸਖਸ਼ੀਅਤ ਸੰਬੰਧੀ ਭਾਵਪੂਰਕ ਕਵਿਤਾ ਪੇਸ਼ ਕੀਤੀ ।

ਕਾਲਜ ਪ੍ਰਿੰਸੀਪਲ ਡਾ. ਸ੍ਰੀਮਤੀ ਕਿਰਨਦੀਪ ਕੌਰ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ , ਸਕੱਤਰ ਸ. ਗੁਰਚਰਨ ਸਿੰਘ ਪਾਹਵਾ , ਅਮਰੀਕ ਸਿੰਘ ਸੱਚਰ , ਬਾਬਾ ਅਜੀਤ ਸਿੰਘ ਅਤੇ ਜਗਜੀਤ ਸਿੰਘ ਜੀ ਨੇ ਮੈਡਮ ਕੁਲਵਿੰਦਰ ਕੌਰ ਦੀਆਂ ਕਾਰਜਕਾਲੀਨ ਖੂਬੀਆਂ ਨੂੰ ਬਿਆਨਦਆਂ ਭਾਵਭਿੰਨੀ ਵਿਦਾਇਗੀ ਦਿੱਤੀ। ਇਸ ਅਵਸਰ ‘ਤੇ ਬਾਬਾ ਅਜੀਤ ਸਿੰਘ ਜੀ ਨੇ ਸਾਰਿਆਂ ਮਹਿਮਾਨਾਂ ਦਾ ਪਹੁੰਚਣ ‘ਤੇ ਉਚੇਚੇ ਤੌਰ ਤੇ ਧੰਨਵਾਦ ਕੀਤਾ ।

Facebook Comments

Trending

Copyright © 2020 Ludhiana Live Media - All Rights Reserved.