ਪੰਜਾਬੀ

ਮਾਸਟਰ ਤਾਰਾ ਸਿੰਘ  ਕਾਲਜ ਵਿਖੇ ਵਿਿਦਾਇਗੀ ਸਮਾਰੋਹ ਦਾ ਆਯੋਜਨ

Published

on

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਆਰਟਸ ਵਿਭਾਗ ਦੀਆਂ ਬੀ.ਏ.ਅਤੇ ਐਮ.ਏ. ਦੀਆਂ ਵਿਦਿ ਆਰਥਣਾਂ ਲਈ ‘ਪਲ ਰੁਖਸਤ ਦੇ’ ਥੀਮ ਅਧੀਨ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਧਿਆਪਕ ਸਾਹਿਬਾਨ ਅਤੇ ਜੂਨੀਅਰ ਵਿਿਦਆਰਥਣਾਂ ਨੇ ਕਾਲਜ ਤੋਂ ਵਿਦਾ ਹੋ ਰਹੀਆ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਸੰਗੀਤ ਅਤੇ ਡਾਂਸ ਦੀ ਪੇਸ਼ਕਾਰੀ ਰਾਂਹੀਂ ਵਿਦਿਆਰਥਣਾਂ ਨੂੰ ਵਿਦਾਇਗੀ ਦਿੱਤੀ ਗਈ।
ਇਸ ਅਵਸਰ ‘ਤੇ ਵਿਦਿਰਥਣਾਂ ਨੇ ‘ਰੈਂਪ ਵਾੱਕ’ ਦਾ ਆਯੌਜਨ ਵੀ ਕੀਤਾ ਜਿਸ ਵਿੱਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਜਾਨਵੀ ਨੇ ‘ਮਿਸ ਫੇਅਰਵੈੱਲ’ਬੀ.ਏ. ਦਾ ਖਿਤਾਬ ਜਿੱਤਿਆ ਜਦੋਂ ਕਿ  ਮੁਸਕਾਨ ਨੇ ਪਹਿਲੀ ਰਨਰ ਅੱਪ ਅਤੇ ਰਾਜ ਲਕਸ਼ਮੀੇ ਨੇ ਦੂਸਰੀ ਰਨਰ ਅੱਪ ਦਾ ਖਿਤਾਬ ਪ੍ਰਾਪਤ ਕੀਤਾ।
ਗੁਰਪ੍ਰੀਤ ਨੂੰ ਮਿਸ ਕ੍ਰਿਸਮੇਟਿਕ ਮਨਪ੍ਰੀਤ ਨੂੰ ਮਿਸ ਚਾਰਮਿੰਗ,ਹਿਮਾਨੀ ਨੂੰ ਮਿਸ ਐਲੀਗੇਂਟ,ਦਿਯਾ ਨੂੰ ਮਿਸ ਫੈਸ਼ਨਿਸ਼ਟਾ,ਗੁਰਪ੍ਰੀਤ ਕੋਰ ਨੂੰ ਮਿਸ ਨੈਚੁਰਲ ਬਿਊਟੀ ਅਤੇ ਮੇਘਾ ਨੂੰ ਮਿਸ ਫੇਅਰਲੈੱਲ ਪੀ.ਜੀ. ਚੁਣਿਆ ਗਿਆ।
ਕਾਲਜ ਪ੍ਰਿੰਸੀਪਲ ਡਾ, ਕਿਰਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਸੁਨਿਹਰੇ ਅਤੇ ਕਾਮਯਾਬ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ,ਸੱਕਤਰ ਸ. ਗੁਰਬਚਨ ਸਿੰਘ ਪਾਹਵਾ ਨੇ ਵੀ ਇਸ ਮੌਕੇ ਵਿਿਦਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਨਾਲ ਸਫ਼ਲਤਾ ਹਾਸਲ ਕਰਨ ਦਾ ਸੁਨੇਹਾ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.