ਪਾਲੀਵੁੱਡ
ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਅਕਾਲ ਚਲਾਣਾ, ਲੰਬੇ ਸਮੇਂ ਤੋਂ ਸਨ ਬੀਮਾਰ
Published
2 years agoon

ਪੰਜਾਬ ਦੀ ਪ੍ਰਸਿੱਧ ਅਦਾਕਾਰਾ ਦਲਜੀਤ ਕੌਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ 69 ਸਾਲ ਦੀ ਦਲਜੀਤ ਕੌਰ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਸੀ। ਉਨ੍ਹਾਂ ਨੇ ਕਈ ਹਿੱਟ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਸਿੰਘ ਵਰਸਿਸ ਕੌਰ’ ‘ਚ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਦੱਸ ਦਈਏ ਕਿ ਦਲਜੀਤ ਕੌਰ ਦਾ ਅੱਜ ਅੰਤਿਮ ਸੰਸਕਾਰ ਦੁਪਹਿਰ 12 ਵਜੇ ਕੀਤਾ ਜਾਵੇਗਾ।
ਦਲਜੀਤ ਕੌਰ ਨੇ 10 ਤੋਂ ਜ਼ਿਆਦਾ ਹਿੰਦੀ ਤੇ 70 ਤੋਂ ਜ਼ਿਆਦਾ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ। ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੁਣੇ ਫ਼ਿਲਮ ਇੰਸਟੀਚਿਊਟ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ। ਸਾਲ 1976 ‘ਚ ਉਨ੍ਹਾਂ ਦੀ ਪਹਿਲੀ ਫ਼ਿਲਮ ‘ਦਾਜ਼’ ਰਿਲੀਜ਼ ਹੋਈ ਸੀ। ਉਨ੍ਹਾਂ ਨੇ ‘ਪੁੱਤ ਜੱਟਾਂ ਦੇ’, ‘ਮਾਮਲਾ ਗੜਬੜ ਹੈ’, ‘ਕੀ ਬਨੂੰ ਦੁਨੀਆ ਦਾ’, ‘ਸਰਪੰਚ’ ਅਤੇ ‘ਪਟੋਲਾ’ ਵਰਗੀਆਂ ਕਈ ਸੁਪਰਹਿੱਟ ਪੰਜਾਬੀ ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾਈ ਸੀ।
ਦੱਸਣਯੋਗ ਹੈ ਕਿ ਦਲਜੀਤ ਕੌਰ ਦੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ। ਸਾਲ 2001 ‘ਚ ਉਨ੍ਹਾਂ ਨੇ ਦੁਬਾਰਾ ਫ਼ਿਲਮੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਉਮਰ ਦੇ ਹਿਸਾਬ ਨਾਲ ਮਾਂ ਤੇ ਕਈ ਹੋਰ ਭੂਮਿਕਾਵਾਂ ਨਿਭਾਈਆਂ।
Punjabi Actress,Daljit Kau,Death
You may like
-
ਆਪਣੇ ਦੋਸਤ ਨਾਲ ਗੁਰਦੁਆਰਾ ਸਾਹਿਬ ਸੇਵਾ ਕਰਨ ਗਏ ਨੌਜਵਾਨ ਦੀ ਮੌ/ਤ, ਪਰਿਵਾਰ ਨੇ ਲਗਾਏ ਦੋਸ਼
-
ਕਿਸਾਨ ਆਗੂ ਡੱਲੇਵਾਲ ਬਾਰੇ ਵੱਡੀ ਖ਼ਬਰ, ਤੋੜਿਆ ਮਰਨ ਵਰਤ
-
ਪੰਜਾਬ ‘ਚ ਬਾਕਸਿੰਗ ਰਿੰਗ ‘ਤੇ ਖੇਡਦੇ ਹੋਏ ਖਿਡਾਰੀ ਦੀ ਮੌ/ਤ, ਦ. ਹਿਸ਼ਤ ‘ਚ ਮਾਹੌਲ
-
ਲੁਧਿਆਣਾ: ਭਿ. ਆਨਕ ਹਾ/ਦਸੇ ‘ਚ ਵਿਅਕਤੀ ਦੀ ਮੌ. ਤ, ਪਰਿਵਾਰ ‘ਚ ਹਫੜਾ-ਦਫੜੀ
-
ਧਰਮਸ਼ਾਲਾ ‘ਚ ਪੈਰਾਗਲਾਈਡਿੰਗ ਹਾ/ਦਸਾ: ਗੁਜਰਾਤ ਦੀ 19 ਸਾਲਾ ਲੜਕੀ ਦੀ ਮੌ/ਤ, ਸੁਰੱਖਿਆ ‘ਤੇ ਉੱਠੇ ਸਵਾਲ
-
AAP MLA ਗੁਰਪ੍ਰੀਤ ਗੋਗੀ ਦੀ ਮੌ. ਤ ਦਾ ਮਾਮਲਾ, ਪੁਲਿਸ ਦਾ ਪਹਿਲਾ ਬਿਆਨ ਆਇਆ ਸਾਹਮਣੇ