Connect with us

ਅਪਰਾਧ

ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟੀ ਲੱਖਾਂ ਰੁਪਏ ਦੀ ਨਕਦੀ, ਹਥਿਆਰਾਂ ਲੈ ਕੇ ਚਾਰ ਬਦਮਾਸ਼ ਹੋਏ ਸਨ ਘਰ ਅੰਦਰ ਦਾਖਲ

Published

on

Family taken hostage, looted millions of rupees in cash, four thugs entered the house with weapons

ਲੁਧਿਆਣਾ : ਪਿਸਤੌਲਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਡਾਬਾ ਲੋਹਾਰਾ ਦੇ ਇੱਕ ਘਰ ਅੰਦਰ ਦਾਖ਼ਲ ਹੋਏ ਚਾਰ ਨਕਾਬਪੋਸ਼ ਲੁਟੇਰਿਆਂ ਨੇ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ 5 ਲੱਖ ਰੁਪਏ ਦੀ ਨਕਦੀ ,12 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ,ਘਰ ਦੇ ਕਾਗਜ਼ਾਤ ਅਤੇ ਘਰ ਦੇ ਵਿਹੜੇ ਵਿੱਚ ਖੜ੍ਹੀ ਸਵਿਫਟ ਡਿਜ਼ਾਇਰ ਕਾਰ ਲੁੱਟ ਲਈ।

ਜਾਣਕਾਰੀ ਮੁਤਾਬਕ ਖੇਤੀਬਾੜੀ ਕਿੱਤੇ ਨਾਲ ਸਬੰਧਤ ਹਰਜਿੰਦਰ ਕੌਰ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ । ਉਨ੍ਹਾਂ ਦੇ ਦੋਵੇਂ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ । ਬੀਤੀ ਰਾਤ ਤੇ ਹਰਜਿੰਦਰ ਕੌਰ ਦੇ ਮਾਤਾ ਪਿਤਾ ਉਸ ਨੂੰ ਮਿਲਣ ਲਈ ਆਏ ਹੋਏ ਸਨ। ਰਾਤ ਪੂਰਾ ਪਰਿਵਾਰ ਵੱਖ ਵੱਖ ਕਮਰਿਆਂ ਵਿਚ ਸੁੱਤਾ ਹੋਇਆ ਸੀ। ਸੂਤਰਾਂ ਦੇ ਮੁਤਾਬਕ ਕੋਠੀ ਦੀਆਂ ਕੰਧਾਂ ਟੱਪ ਕੇ ਘਰ ਅੰਦਰ ਦਾਖਲ ਹੋਏ ਨਕਾਬਪੋਸ਼ ਬਦਮਾਸ਼ ਉੱਪਰ ਵਾਲੀ ਮੰਜ਼ਿਲ ਤੇ ਚਲੇ ਗਏ।

ਪਿਸਤੌਲਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਬਦਮਾਸ਼ਾਂ ਨੇ ਘਰ ਦੀਆਂ ਕੁੰਡੀਆਂ ਤੋੜੀਆਂ ਅਤੇ ਹਰਜਿੰਦਰ ਕੌਰ ਅਤੇ ਉਸ ਦੇ ਮਾਤਾ ਪਿਤਾ ਨੂੰ ਬੰਧਕ ਬਣਾ ਲਿਆ। ਪੂਰੇ ਦੋ ਘੰਟੇ ਤਕ ਘਰ ਅੰਦਰ ਰਹੇ ਲੁਟੇਰਿਆਂ ਨੇ ਤਕਰੀਬਨ 5 ਲੱਖ ਰੁਪਏ ਦੀ ਨਕਦੀ ,12ਤੋਲੇ ਸੋਨੇ ਦੇ ਗਹਿਣੇ ,ਘਰ ਵਿੱਚ ਪਏ ਕਾਗਜ਼ਾਤ ਲੁੱਟ ਲਏ । ਜਾਂਦੇ ਸਮੇਂ ਬਦਮਾਸ਼ਾਂ ਨੇ ਘਰ ਚੋਂ ਸਵਿੱਫਟ ਕਾਰ ਦੀ ਚਾਬੀ ਖੋਹੀ ਅਤੇ ਕਾਰ ਵੀ ਲੁੱਟ ਲਈ। ਇਸ ਮਾਮਲੇ ਸਬੰਧੀ ਥਾਣਾ ਡਾਬਾ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

Facebook Comments

Trending