ਪੰਜਾਬੀ
ਪੰਜਾਬ ਦੇ ਤਿੰਨ ਵਿਧਾਇਕਾਂ ਸਣੇ 8 ਸ਼ਖ਼ਸੀਅਤਾਂ ਨੂੰ ਦਿੱਤਾ ਜਾਵੇਗਾ ਫ਼ਖਰ-ਏ-ਕੌਮ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ
Published
3 years agoon

ਲੁਧਿਆਣਾ : ਯੂਨਾਈਟੇਡ ਯੂਥ ਫੈੱਡਰੇਸ਼ਨ ਵੱਲੋਂ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਵਿਖੇ 8 ਮਈ ਨੂੰ ਸਵੇਰੇ 5.30 ਤੋਂ 9.30 ਵਜੇ ਤਕ ਮਹਾਰਾਜਾ ਜੱਸਾ ਸਿੰਘ ਰਾਮਗਡ਼੍ਹੀਆ ਦਾ 299ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਵੇਗਾ। ਇਹ ਜਾਣਕਾਰੀ ਫੈੱਡਰੇਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਸਾਬਕਾ ਚੇਅਰਮੈਨ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਸਰਕਾਰ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ ਨੇ ਸਮਾਗਮ ਦਾ ਸੱਦਾ ਪੱਤਰ ਜਾਰੀ ਕਰਨ ਪਿੱਛੋਂ ਸਾਂਝੇ ਤੌਰ ’ਤੇ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਮੌਕੇ ਜਿੱਥੇ ਮਹਾਨ ਗੁਰਮਤਿ ਸਮਾਗਮ ਕਰਵਾਏ ਜਾਣਗੇ, ਉੱਥੇ 8 ਸ਼ਖ਼ਸੀਅਤਾਂ ਜਿਨ੍ਹਾਂ ’ਚ ਤਰਨਪ੍ਰੀਤ ਸਿੰਘ ਸੋਂਧ ਵਿਧਾਇਕ ਖੰਨਾ, ਸ਼ੈਰੀ ਕਲਸੀ ਵਿਧਾਇਕ ਬਟਾਲਾ, ਜੀਵਨਜੋਤ ਕੌਰ ਵਿਧਾਇਕ ਅੰਮ੍ਰਿਤਸਰ, ਰਾਜਿੰਦਰ ਸਿੰਘ ਯੂਐੱਮਟੀ, ਨਿਰਮੋਲਕ ਸਿੰਘ ਗੁਰੂ ਕੈਨੇਡਾ, ਨਿਹਾਲ ਸਿੰਘ ਉੱਭੀ ਅਹਿਮਦਗਡ਼੍ਹ, ਵਰਿੰਦਰ ਸਿੰਘ ਜਲੰਧਰ ਅਤੇ ਰਛਪਾਲ ਸਿੰਘ ਜਲੰਧਰ ਸ਼ਾਮਲ ਹਨ, ਨੂੰ ਫ਼ਖਰ-ਏ-ਕੌਮ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਗੋਗਾ ਨੇ ਦੱਸਿਆ ਕਿ ਗੁਰਮਤਿ ਸਮਾਗਮ ’ਚ ਖਾਸ ਤੌਰ ਤੇ ਸੰਤ ਬਾਬਾ ਨਿਰਮਲ ਸਿੰਘ ਹਾਪਡ਼ ਵਾਲੇ ਗੁਰਬਾਣੀ ਕੀਰਤਨ ਅਤੇ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ। ਉਨਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ’ਚ ਵਿਸ਼ੇਸ ਤੌਰ ’ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਜਥੇਦਾਰ ਹੀਰਾ ਸਿੰਘ ਗਾਬਡ਼੍ਹੀਆ, ‘ਆਪ’ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਬੀਬਾ ਰਜਿੰਦਰਪਾਲ ਕੌਰ ਛੀਨਾ ਵੀ ਵਿਸ਼ੇਸ ਮਹਿਮਾਨ ਵਜੋਂ ਸੱਦਾ ਪੱਤਰ ਭੇਜਿਆ ਗਿਆ ਹੈ।
You may like
-
‘ਆਪ’ ਵਿਧਾਇਕ ਨੇ ਬਿਜਲੀ ਦਫ਼ਤਰ ‘ਤੇ ਛਾਪਾ ਮਾਰਿਆ, ਮੁਲਾਜ਼ਮਾਂ ਦੀ ਲਗਾਈ ਕਲਾਸ
-
‘ਆਪ’ ਵਿਧਾਇਕਾ ਨਰਿੰਦਰ ਕੌਰ ਭਾਰਜ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਵੋਟ ਪਾਉਂਦੇ ਹੋਏ
-
Breaking: AAP ਵਿਧਾਇਕ ਨੂੰ ਲੱਗਾ ਗਹਿਰਾ ਸਦਮਾ
-
‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਸੁਪਰੀਮ ਕੋਰਟ ਨੇ ਦਿੱਤਾ ਝਟਕਾ
-
ਪੰਜਾਬ ‘ਚ ਫਿਰ ਵਾਪਰੀ ਵੱਡੀ ਘਟਨਾ, ‘ਆਪ’ ਵਿਧਾਇਕ ‘ਤੇ ਚੱਲੀਆਂ ਗੋਲੀਆਂ
-
‘ਆਪ’ ਦੇ ਇੱਕ ਹੋਰ ਵਿਧਾਇਕ ਨੇ ਪੈਸੇ ਦੀ ਪੇਸ਼ਕਸ਼, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ