Connect with us

ਪੰਜਾਬ ਨਿਊਜ਼

ਹੋ ਜਾਓ ਸਾਵਧਾਨ, ਹੁਣ ਫੇਸਬੁੱਕ ਜਰੀਏ ਇਸ ਤਰ੍ਹਾਂ ਵੀ ਹੋ ਰਹੀ ਹਜ਼ਾਰਾਂ ਰੁਪਏ ਦੀ ਠੱਗੀ

Published

on

ਜਲੰਧਰ ‘ਚ ਸੋਸ਼ਲ ਮੀਡੀਆ ਜਰੀਏ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ਤੇ ਸਰਗਰਮ ਠੱਗ ਨੇ ਬੈਂਕ ਆਫ ਬੜੌਦਾ ਦੇ ਹੈੱਡ ਕੈਸ਼ੀਅਰ ਦੀ ਫਰਜ਼ੀ ਪ੍ਰੋਫਾਈਲ ਬਣਾ ਕੇ ਉਸ ਤੋਂ 10,000 ਰੁਪਏ ਮੰਗਣੇ ਸ਼ੁਰੂ ਕਰ ਦਿੱਤੇ। ਪਤਾ ਲੱਗਣ ਤੋਂ ਬਾਅਦ ਹੈੱਡ ਕੈਸ਼ੀਅਰ ਨੇ ਤੁਰੰਤ ਆਪਣੇ ਅਸਲੀ ਪ੍ਰੋਫਾਈਲ ਜ਼ਰੀਏ ਦੋਸਤਾਂ ਨੂੰ ਸੁਚੇਤ ਕੀਤਾ ਤੇ ਫਿਰ ਪੁਲਿਸ ਕਮਿਸ਼ਨਰ ਨੂੰ ਇਸਦੀ ਸ਼ਿਕਾਇਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਜਲੰਧਰ ਕੈਂਟ ਦੇ ਦੀਪ ਨਗਰ ਪਾਰਕ ਐਵੇਨਿਊ ਦੇ ਨਿਵਾਸੀ ਭੂਪਨ ਚੰਦ ਨੇ ਦੱਸਿਆ ਕਿ ਉਹ ਮਾਡਲ ਟਾਊਨ ਸਥਿਤ ਬੈਂਕ ਆਫ ਬੜੌਦਾ ‘ਚ ਬਤੌਰ ਹੈੱਡ ਕੈਸ਼ੀਅਰ ਕੰਮ ਕਰਦੇ ਹਨ।

ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਿਸੇ ਨੇ ਉਨ੍ਹਾਂ ਦੀ ਜਾਅਲੀ ਫੇਸਬੁੱਕ ਆਈਡੀ ਭੂਪਨ ਚੰਦ ਦੇ ਨਾਂ ਤੋਂ ਬਣਾ ਲਈ ਹੈ। ਇਸ ‘ਚ ਫੋਟੋ ਉਨ੍ਹਾਂ ਦੇ ਅਸਲੀ ਅਕਾਊਂਟ ਵਾਲੀ ਹੀ ਲਗਾਈ ਹੈ। ਇਸ ਤੋਂ ਬਾਅਦ ਅਸਲੀ ਅਕਾਊਂਟ ਨਾਲ ਜੁੜੇ ਲੋਕਾਂ ਨੂੰ ਫਰੈਂਡ ਰਿਕਵੈਸਟ ਭੇਜ ਕੇ ਜੋੜਿਆ ਅਤੇ ਫਿਰ ਉਨ੍ਹਾਂ ਨੇ ਮੈਸੇਜ ਭੇਜ ਕੇ ਠੱਗ ਨੇ ਲੋਕਾਂ ਤੋਂ 10,000 ਰੁਪਏ ਮੰਗਣੇ ਸ਼ੁਰੂ ਕੀਤੇ। ਹਾਲਾਂਕਿ ਉਨ੍ਹਾਂ ਦੇ ਦੋਸਤ ਜਾਣਦੇ ਹਨ ਕਿ ਉਹ ਬੈਂਕ ‘ਚ ਹੈੱਡ ਕੈਸ਼ੀਅਰ ਹੈ ਅਜਿਹੇ ‘ਚ ਉਨ੍ਹਾਂ ਨੇ ਸਿਰਫ 10,000 ਮੰਗਣ ਦੀ ਕੀ ਲੋੜ ਪੈ ਗਈ। ਇਸ ਨੂੰ ਲੈ ਕੇ ਜਦੋਂ ਮੈਸੇਜ ‘ਚ ਲੋਕਾਂ ਨੇ ਭੂਪਨ ਚੰਦ ਬਣੇ ਠੱਗ ਤੋਂ ਸਵਾਲ ਕੀਤੇ ਤਾਂ ਉਹ ਉਨ੍ਹਾਂ ਨੂੰ ਬਲਾਕ ਕਰਨ ਲੱਗ ਪਿਆ।

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਇੱਕ ਦੋਸਤ ਦਾ ਫੋਨ ਆਇਆ ਕਿ ਕੀ ਸਹੀ ‘ਚ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ। ਉਨ੍ਹਾਂ ਦੇ ਇਨਸਾਕਰ ਕਰਨ ਤੇ ਦੋਸਤ ਨੇ ਮੈਸੇਜ ਦੇ ਸਕ੍ਰੀਨਸ਼ਾਟ ਭੇਜੇ। ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਡੁਪਲੀਕੇਟ ਅਕਾਊਂਟ ਬਣਾ ਕੇ ਪੈਸੇ ਮੰਗੇ ਗਏ ਹਨ। ਭੂਪਨ ਚੰਦ ਨੇ ਵੀ ਆਪਣੇ ਕਿਸੇ ਜਾਣਕਾਰ ਦੇ ਅਕਾਊਂਟ ਨਾਲ ਚੈਟਿੰਗ ਕੀਤੀ ਤੇ ਪੁਲਿਸ ਨੂੰ ਸ਼ਿਕਾਇਤ ਦੀ ਗੱਲ ਕਹੀ ਤਾਂ ਉਸ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਫਰਜ਼ੀ ਆਈਡੀ ਬਣਾਉਣ ਵਾਲੇ ਖਿਲਾਫ ਕਾਰਵਾਈ ਕਰਨ ਦੇ ਨਾਲ ਇਸ ਅਕਾਊਂਟ ਨੂੰ ਵੀ ਬੰਦ ਕਰਾਇਆ ਜਾਵੇ।

Source: dailypost

Facebook Comments

Advertisement

Advertisement

ਤਾਜ਼ਾ

ਇੰਡੀਆ ਨਿਊਜ਼46 mins ago

ਰੇਲਵੇ ਦੀ ਨਵੀਂ ਸ਼ੁਰੂਆਤ, ਟ੍ਰੇਨਾਂ ‘ਚ ਔਰਤਾਂ ਦੀ ਰੱਖਿਆ ਕਰੇਗੀ ਮੇਰੀ ਸਹੇਲੀ

ਮਹਿਲਾ ਯਾਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਭਾਰਤੀ ਰੇਲਵੇ ਨੇ ਮੇਰੀ ਸਹੇਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸਦੇ ਲਈ ਰੇਲਵੇ...

ਲੁਧਿਆਣਾ ਨਿਊਜ਼1 hour ago

ਲੁਧਿਆਣਾ ‘ਚ ਘਟੀ ਕੋਰੋਨਾ ਦੀ ਰਫਤਾਰ, ਜ਼ਿਲ੍ਹੇ ‘ਚੋਂ ਮਿਲੇ ਸਿਰਫ 30 ਮਾਮਲੇ

ਜ਼ਿਲ੍ਹਾ ਲੁਧਿਆਣਾ ਨੇ ਹੁਣ ਕੋਰੋਨਾ ਮਹਾਂਮਾਰੀ ਤੇ ਕਾਬੂ ਪਾ ਲਿਆ ਹੈ ਅਤੇ ਦਿਨੋਂ-ਦਿਨ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ।...

ਲੁਧਿਆਣਾ ਨਿਊਜ਼2 hours ago

ਲੁਧਿਆਣਾ ‘ਚ ਇਨ੍ਹਾਂ ਥਾਵਾਂ ਤੇ ਪਟਾਕਿਆਂ ਦੀਆਂ 37 ਦੁਕਾਨਾਂ ਨੂੰ ਮਿਲੀ ਮਨਜ਼ੂਰੀ

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ‘ਚ 6 ਸਾਈਟਾਂ ਤੇ ਦੁਕਾਨਾਂ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸਾਈਟਾਂ ਤੇ 37...

ਲੁਧਿਆਣਾ ਨਿਊਜ਼3 hours ago

ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ, ਲੋਕਾਂ ਨੂੰ ਆ ਰਹੀ ਸਾਹ ਲੈਣ ‘ਚ ਸਮੱਸਿਆ

ਪੰਜਾਬ ‘ਚ ਪ੍ਰਦੂਸ਼ਣ ਦੇ ਕਾਰਨ ਸਥਿਤੀ ਦਿਨੋਂ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬ ‘ਚ ਦੁਸ਼ਹਿਰੇ ਦੇ ਤਿਉਹਾਰ ਤੇ ਪ੍ਰਦੂਸ਼ਣ ਦਾ...

ਬਾਲੀਵੁੱਡ3 hours ago

ਨੇਹਾ ਕੱਕੜ ਨੇ ਆਪਣੇ ਵਿਆਹ ‘ਚ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਬੀਤੇ ਦਿਨੀਂ ਹੀ ਵਿਆਹ ਹੋਇਆ ਹੈ ਅਤੇ ਉਨ੍ਹਾਂ ਦੇ ਵਿਆਹ...

ਲੁਧਿਆਣਾ ਨਿਊਜ਼3 hours ago

ਕਾਮਰੇਡ ਬਲਵਿੰਦਰ ਸਿੰਘ ਹੱਤਿਆ ਮਾਮਲੇ ‘ਚ ਪੁਲਿਸ ਪਹੁੰਚੀ ਸਲੇਮ ਟਾਬਰੀ ਇਲਾਕੇ, ਖੰਗਾਲੇ 100 ਤੋਂ ਵੱਧ ਕੈਮਰੇ

ਕੁੱਝ ਦਿਨ ਪਹਿਲਾਂ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਹੋਇਆ ਸੀ ਅਤੇ ਇਸ ਮਾਮਲੇ ‘ਚ ਤਰਨਤਾਰਨ ਪੁਲਿਸ ਨੇ...

ਪੰਜਾਬ ਨਿਊਜ਼4 hours ago

AAP ਮਹਿਲਾ ਵਿਧਾਇਕਾਂ ਨੇ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਕਾਨੂੰਨ ਵਿਵਸਥਾ ਭੰਗ ਹੋ ਚੁੱਕੀ ਹੈ। ਕਿਸਾਨ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ...

ਲੁਧਿਆਣਾ ਨਿਊਜ਼4 hours ago

ਲੁਧਿਆਣਾ ‘ਚ ਹੋਈ ਠੰਡ ਦੀ ਸ਼ੁਰੂਆਤ, ਜਾਣੋਂ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਜ਼ਿਲ੍ਹਾ ਲੁਧਿਆਣਾ ‘ਚ ਹੁਣ ਸਵੇਰ ਅਤੇ ਸ਼ਾਮ ਨੂੰ ਠੰਡ ਦਾ ਅਹਿਸਾਸ ਹੋਣ ਲੱਗਿਆ ਹੈ ਪਰ ਅੱਜ ਯਾਨੀ ਸੋਮਵਾਰ ਨੂੰ ਸਵੇਰੇ...

ਪੰਜਾਬ ਨਿਊਜ਼5 hours ago

NRI ਦੀ ਕੋਠੀ ਤੋਂ ਹੁੰਦਾ ਸੀ ਭੁੱਕੀ ਦਾ ਗੋਰਖਧੰਦਾ, ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਭੁੱਕੀ ਦੀ ਖੇਪ ਬਰਾਮਦ

ਅੱਜ ਦਿਹਾਤ ਪੁਲਿਸ ਵੱਲੋਂ ਕਰਤਾਰਪੁਰ ਦੀ ਇੱਕ NRI ਦੀ ਕੋਠੀ ਦੀ ਗੈਰੇਜ ‘ਚੋਂ ਭੁੱਕੀ ਦੀ ਵੱਡੀ ਖੇਪ ਲੁਕਾ ਕੇ ਰੱਖੇ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ਦੇ ਬਜ਼ਾਰਾਂ ‘ਚ ਤਿਉਹਾਰਾਂ ਨੂੰ ਲੈ ਕੇ ਨਜ਼ਰ ਆਈ ਰੌਣਕ, ਲੋਕਾਂ ‘ਚ ਘੱਟ ਹੋਇਆ ਕੋਰੋਨਾ ਖੌਫ

ਜ਼ਿਲ੍ਹਾ ਲੁਧਿਆਣਾ ਨੂੰ ਹੌਜਰੀ ਅਤੇ ਹੋਰ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਦਿਨਾਂ ‘ਚ ਤਿਉਹਾਰਾਂ ਤੇ ਹੌਜਰੀ ਦੇ ਸੀਜ਼ਨ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ਪੁਲਿਸ ਨੇ ਪਟਾਕਿਆਂ ਨੂੰ ਲੈ ਕੇ ਜਾਰੀ ਕੀਤਾ ਨਵਾਂ ਸ਼ਡਿਊਲ

ਦੀਵਾਲੀ ਮੌਕੇ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਅਲਾਟ ਕਰਨ ਸਬੰਧੀ ਪੁਲਿਸ ਨੇ ਸ਼ਡਿਊਲ ਜਾਰੀ ਕੀਤਾ ਹੈ। ਇਸ ਮੌਕੇ ਏ.ਸੀ.ਪੀ ਰਣਜੀਤ ਸਿੰਘ...

ਇੰਡੀਆ ਨਿਊਜ਼5 hours ago

ਕੋਲਾ ਘਪਲੇ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ ਮਿਲੀ 3 ਸਾਲ ਦੀ ਸਜ਼ਾ

CBI ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ 21 ਸਾਲ ਪੁਰਾਣੇ ਕੋਲਾ ਘੋਟਾਲਾ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ...

Trending