Connect with us

ਕਰੋਨਾਵਾਇਰਸ

ਫੈਕਟਰੀਆਂ ਵੱਲੋਂ ਪ੍ਰਸ਼ਾਸ਼ਨ ਨੂੰ 179 ਹੋਰ ਆਕਸੀਜ਼ਨ ਸਿਲੰਡਰ ਸਪੁਰਦ ਕੀਤੇ, ਕੁੱਲ ਸਿਲੰਡਰਾਂ ਦਾ ਆਂਕੜਾ ਹੋਇਆ 270 – ਪਰਮਿੰਦਰ ਸਿੰਘ ਗਿੱਲ

Published

on

Factories hand over 179 more oxygen cylinders to the administration, the total number of cylinders is 270 - Parminder Singh Gill

ਲੁਧਿਆਣਾ :   ਕੋਵਿਡ-19 ਦੀ ਵਿਨਾਸ਼ਕਾਰੀ ਦੂਜੀ ਲਹਿਰ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਲਈ ਅੱਗੇ ਵਧਦਿਆਂ, ਆਈ.ਸੀ.ਯੂ. ਦੇ ਮਰੀਜ਼ਾਂ ਦੇ ਇਲਾਜ ਲਈ ਜੀਵਨ ਬਚਾਉਣ ਵਾਲੀ ਗੈਸ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਉਦਯੋਗਾਂ/ਫੈਕਟਰੀਆਂ ਵੱਲੋਂ ਅੱਜ ਪ੍ਰਸ਼ਾਸ਼ਨ ਨੂੰ 179 ਹੋਰ ਆਕਸੀਜ਼ਨ ਸਿਲੰਡਰ ਸਪੁਰਦ ਕੀਤੇ ਗਏ ਜਿਸ ਵਿੱਚ 6 ਸਿਲੰਡਰ ਭਰੇ ਹੋਏ ਵੀ ਸ਼ਾਮਲ ਹਨ। ਹੁਣ, ਪਿਛਲੇ ਕੱਲ ਦੇ 91 ਸਿਲੰਡਰਾਂ ਨੂੰ ਮਿਲਾ ਕੇ ਪ੍ਰਸ਼ਾਸ਼ਨ ਨੂੰ ਸਪੁਰਦ ਕੀਤੇ ਕੁੱਲ ਸਿਲਡਰਾਂ ਦਾ ਆਂਕੜਾ 270 ਹੋ ਗਿਆ ਹੈ।

ਵੇਰਵਿਆਂ ਨੂੰ ਜਾਰੀ ਕਰਦਿਆਂ ਗਲਾਡਾ ਦੇ ਮੁੱਖ ਪ੍ਰਸ਼ਾਸਕ ਸ. ਪਰਮਿੰਦਰ ਸਿੰਘ ਗਿੱਲ ਨੇ ਉਦਯੋਗਾਂ/ਫੈਕਟਰੀਆਂ ਵੱਲੋਂ ਪ੍ਰਸ਼ਾਸਨ ਨੂੰ ਸਿਲੰਡਰ ਸੌਂਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਿਰ ਕੀਤਾ ਸਹਿਯੋਗ ਵੱਖ ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਉਹ ਇਸ ਔਖੀ ਘੜੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਸਿਲੰਡਰ ਮੁਹੱਈਆ ਕਰਵਾਉਣ ਲਈ ਅੱਗੇ ਆਉਣ ਅਤੇ ਇਸ ਲੜਾਈ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ।

ਇਸ ਦੌਰਾਨ, ਉਨ੍ਹਾਂ ਕਿਹਾ ਕਿ ਕੋਈ ਵੀ ਉਦਯੋਗ/ਫੈਕਟਰੀ ਨੋਡਲ ਅਧਿਕਾਰੀ ਸ. ਹਰਪ੍ਰੀਤ ਸਿੰਘ ਸੇਖੋਂ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ (83901-00001) ‘ਤੇ ਸਿਲੰਡਰ ਦੇਣ ਲਈ ਸੰਪਰਕ ਕਰ ਸਕਦੀ ਹੈ ਅਤੇ ਉਨ੍ਹਾਂ ਦੱਸਿਆ ਕਿ ਸਿਲੰਡਰਾਂ ਦੇ ਸਟਾਕ ਦਾ ਸਾਰਾ ਵੇਰਵਾ ਰੱਖਿਆ ਜਾ ਰਿਹਾ ਹੈ ਅਤੇ ਇਹ ਮਹਾਂਮਾਰੀ ਖਤਮ ਹੋਣ ਤੋਂ ਬਾਅਦ ਵਾਪਸ ਕਰ ਦਿੱਤੇ ਜਾਣਗੇ।

Facebook Comments

Advertisement

ਤਾਜ਼ਾ

District Administration to take appropriate action against PIMS Hospital Jalandhar - Kamaljit Kaur District Administration to take appropriate action against PIMS Hospital Jalandhar - Kamaljit Kaur
ਕਰੋਨਾਵਾਇਰਸ5 mins ago

ਪੀਆਈਐਮਐਸ ਹਸਪਤਾਲ ਜਲੰਧਰ ਖਿਲਾਫ਼ ਬਣਦੀ ਕਾਰਵਾਈ ਕਰੇ ਜ਼ਿਲ੍ਹਾ ਪ੍ਰਸ਼ਾਸਨ – ਕਮਲਜੀਤ ਕੌਰ

ਨਵਾਂਸ਼ਹਿਰ : ਪਿਮਸ ਹਸਪਤਾਲ ਜਲੰਧਰ ਵਿਖੇ ਨਵਾਂਸ਼ਹਿਰ ਦੇ ਗੁਰਸੇਵਕ ਸਿੰਘ ਦੀ ਕੋਰੋਨਾ ਕਾਰਨ ਅੱਜ ਹੋਈ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰ...

Woolen mill fire, millions of goods burnt to ashes Woolen mill fire, millions of goods burnt to ashes
ਦੁਰਘਟਨਾਵਾਂ15 mins ago

ਵੂਲਨ ਮਿਲ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸਵਾਹ

ਅੰਮ੍ਰਿਤਸਰ : ਪੁਲਿਸ ਚੌਕੀ ਖੰਡਵਾਲਾ ਅਧੀਨ ਪੈਂਦੀ ਪੁਰਾਣੀ ਚੁੰਗੀ ਵਿਚ ਵੂਲਨ ਮਿੱਲ ਦੇ ਗੁਦਾਮ ‘ਚ ਅੱਗ ਲੱਗਣ ਨਾਲ ਵੱਡੀ ਮਾਤਰਾ...

SGPC President Bibi Jagir Kaur expressed her condolences to the family of Jathedar Vedanti SGPC President Bibi Jagir Kaur expressed her condolences to the family of Jathedar Vedanti
ਪੰਜਾਬ ਨਿਊਜ਼21 mins ago

ਐੱਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਵੇਦਾਂਤੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅੰਮਿ੍ਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣਾ ਕਰ ਜਾਣ...

Punjabi singer Preet Harpal's song 'Hostel' in the midst of controversy, Brahmin society erupts Punjabi singer Preet Harpal's song 'Hostel' in the midst of controversy, Brahmin society erupts
ਧਰਮ28 mins ago

ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਗਾਣਾ ‘ਹੋਸਟਲ’ ਵਿਵਾਦਾਂ ਦੇ ਘੇਰੇ ‘ਚ, ਭੜਕਿਆ ਬ੍ਰਾਹਮਣ ਸਮਾਜ

ਗੁਰਦਾਸਪੁਰ : ਪੰਜਾਬੀ ਦੇ ਪ੍ਰਸਿੱਧ ਗਾਇਕ ਪ੍ਰੀਤ ਹਰਪਾਲ ਦਾ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਗਾਣਾ ‘ਹੋਸਟਲ’ ਵਿਵਾਦਾਂ ਦੇ ਘੇਰੇ ਵਿਚ...

Chandigarh extended lockdown for a week Chandigarh extended lockdown for a week
ਇੰਡੀਆ ਨਿਊਜ਼32 mins ago

ਚੰਡੀਗੜ੍ਹ ‘ਚ ਇੱਕ ਹਫ਼ਤੇ ਲਈ ਵਧਾਈ ਗਈ ਤਾਲਾਬੰਦੀ

ਚੰਡੀਗੜ੍ਹ ਪ੍ਰਸ਼ਾਸਨ ਨੇ ਮਿੰਨੀ ਤਾਲਾਬੰਦੀ ਨੂੰ ਇੱਕ ਹਫ਼ਤੇ ਹੋਰ ਵਧਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਤਾਲਾਬੰਦੀ ਨੂੰ ਰਾਜ ਸਰਕਾਰਾਂ...

Complete arrangements in Civil Hospital for Corolla patients of Label-2: Dr. Gulati Complete arrangements in Civil Hospital for Corolla patients of Label-2: Dr. Gulati
ਕਰੋਨਾਵਾਇਰਸ38 mins ago

ਲੇਬਲ-2 ਦੇ ਕੋਰੋਨਾ ਮਰੀਜ਼ਾਂ ਲਈ ਸਿਵਲ ਹਸਪਤਾਲ ‘ਚ ਪੂਰਾ ਪ੍ਰਬੰਧ : ਡਾ. ਗੁਲਾਟੀ

ਗਿੱਦੜਬਾਹਾ : ਸਿਵਲ ਹਸਪਤਾਲ ਗਿੱਦੜਬਾਹਾ ‘ਚ 50 ਬਿਸਤਰਿਆਂ ਦਾ ਲੇਬਲ 2 ਕੋਰੋਨਾ ਸੈਂਟਰ ‘ਚ ਕੋਰੋਨਾ ਮਰੀਜ਼ਾਂ ਲਈ ਹਰ ਤਰ੍ਹਾਂ ਦੀਆਂ...

Girl did something like this while withdrawing money from ATM Girl did something like this while withdrawing money from ATM
ਇੰਡੀਆ ਨਿਊਜ਼39 mins ago

ATM ਤੋਂ ਪੈਸੇ ਕਢਵਾਉਣ ਦੌਰਾਨ ਲੜਕੀ ਨੇ ਕੀਤਾ ਕੁੱਝ ਅਜਿਹਾ ਸਭ ਹੋਏ ਹੈਰਾਨ

ਆਏ ਦਿਨ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਮਜ਼ਾਕੀਆ ਵੀਡੀਓ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਇਹ ਤੁਹਾਨੂੰ ਕੁਝ ਵੀਡੀਓਜ਼...

Education Minister Vijay Inder Singla Launches Covid Warroom With 100 Beds Under 'Responsible Sangrur' Campaign Education Minister Vijay Inder Singla Launches Covid Warroom With 100 Beds Under 'Responsible Sangrur' Campaign
ਕਰੋਨਾਵਾਇਰਸ45 mins ago

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈੱਡਾਂ ਦੀ ਸਹੂਲਤ ਵਾਲੇ ਕੋਵਿਡ ਵਾਰ-ਰੂਮ ਦੀ ਕੀਤੀ ਸ਼ੁਰੂਆਤ

ਸੰਗਰੂਰ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸਕਨੈਸਟਰਾਂ ਤੇ ਵਾਇਟਲ...

No more oxygen shortage in Ludhiana: Consultant to get Rs 200 per day rent No more oxygen shortage in Ludhiana: Consultant to get Rs 200 per day rent
ਕਰੋਨਾਵਾਇਰਸ46 mins ago

ਹੁਣ ਨਹੀਂ ਹੋਵੇਗੀ ਲੁਧਿਆਣਾ ਵਿੱਚ ਆਕਸੀਜਨ ਦੀ ਕਮੀ ਕੰਸਟੇਂਟਰ ਮਿਲੇਗਾ ਪ੍ਰਤੀ ਦਿਨ 200 ਰੁਪਏ ਦਾ ਕਿਰਾਏ ‘ਤੇ

ਘਰ ਵਿੱਚ ਅਲਹਿਦਗੀ ਵਿੱਚ ਰਹਿਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈਣ ‘ਤੇ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ।...

Rs 25 lakh to be spent on renovation of British-era Ludhiana Mayor's House Rs 25 lakh to be spent on renovation of British-era Ludhiana Mayor's House
ਪੰਜਾਬੀ52 mins ago

25 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਅੰਗਰੇਜਾਂ ਦੇ ਜ਼ਮਾਨੇ ’ਚ ਬਣੇ ਲੁਧਿਆਣਾ ਦੇ ਮੇਅਰ ਹਾਊਸ ਦੀ ਮਰਮੰਤ

ਲੁਧਿਆਣਾ : ਸ਼ਹਿਰ ਦੇ ਮੁਖੀ ਦੀ ਸਰਕਾਰੀ ਰਿਹਾਇਸ਼ ਅੰਗਰੇਜਾਂ ਦੇ ਜ਼ਮਾਨੇ ਤੋਂ ਬਣੀ ਹੋਈ ਹੈ। ਮੇਅਰ ਦੀ ਰਿਹਾਇਸ਼ ਦੀ ਹਾਲਤ...

Where is corona vaccination happening in Ludhiana today Where is corona vaccination happening in Ludhiana today
ਕਰੋਨਾਵਾਇਰਸ54 mins ago

ਲੁਧਿਆਣਾ ਵਿੱਚ ਅੱਜ ਕਿੱਥੇ ਕਿੱਥੇ ਹੋ ਰਿਹਾ ਹੈ ਕੋਰੋਨਾ ਟੀਕਾਕਰਨ

ਮਹਾਨਗਰ ਵਿੱਚ ਟੀਕਾਕਰਨ ਦੇ ਤੀਜੇ ਪੜਾਅ ਤਹਿਤ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਕੀਤਾ ਜਾਵੇਗਾ। ਇਸ...

Panchayat gets notice in 200-year-old tree cutting case in Jagraoon Panchayat gets notice in 200-year-old tree cutting case in Jagraoon
ਅਪਰਾਧ58 mins ago

ਜਗਰਾਉਂ ਵਿੱਚ 200 ਸਾਲ ਪੁਰਾਣਾ ਦਰੱਖਤ ਕੱਟਣ ਦੇ ਮਾਮਲੇ ਵਿੱਚ ਪੰਚਾਇਤ ਨੂੰ ਆਇਆ ਨੋਟਿਸ

ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀਡੀਪੀਓ) ਸੁਧਾਰਾਂ ਨੇ ਬਿਨਾਂ ਮਨਜ਼ੂਰੀ ਦੇ ਪਿੰਡ ਦੇ ਪੱਬਾਂ ਵਿੱਚ 200 ਸਾਲ ਪੁਰਾਣੇ ਪਿੱਪਲ...

Trending