Connect with us

ਪੰਜਾਬੀ

ਆਪ ਦੀ ਸਰਕਾਰ ਆਉਣ ‘ਤੇ ਲੋੜਵੰਦਾਂ ਨੂੰ ਸਹੁੂਲਤਾ ਮੁਹੱਈਆ ਕਰਵਾਈਆਂ ਜਾਣਗੀਆ – ਕੁਲਵੰਤ ਸਿੱਧੂ

Published

on

Facilities will be provided to the needy when AAP government comes - Kulwant Sidhu

ਲੁਧਿਆਣਾ :   ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਸਿੱਧੂ ਨੇ ਵਾਰਡ ਨੰ. 37, 38 ਤੇ 46 ਦੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਤੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਹਲਕਾ ਨਿਵਾਸੀਆਂ ਨੇ ਸ. ਸਿੱਧੂ ਦਾ ਥਾਂ ਥਾਂ ‘ਤੇ ਭਾਰੀ ਸਵਾਗਤ ਕੀਤਾ।

ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਅਤਿ ਜ਼ਰੂਰੀ ਹੈ ਕਿਉਂਕਿ ‘ਆਪ’ ਸਿਆਸਤ ਨੂੰ ਧੰਦੇ ਦੀ ਥਾਂ ਸੇਵਾ ਸਮਝਦੀ ਹੈ ਜਦਕਿ ਦੁੂਜੀਆਂ ਸਿਆਸੀ ਪਾਰਟੀਆਂ ਨੇ ਇਸ ਨੂੰ ਧੰਦਾ ਬਣਾ ਰੱਖਿਆ ਹੈ, ਜਿਸ ਤਹਿਤ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੁੂਆਂ ਨੇ ਆਪਣੇ ਘਰ ਭਰਦੇ ਹੋਏ ਪੰਜਾਬ ਨੂੰ 3 ਲੱਖ ਕਰੋੜ ਦਾ ਕਰਜਾਈ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਪੰਜਾਬ ਨੂੰ ਦਿੱਲੀ ਦੀ ਤਰ੍ਹਾਂ ਤਰੱਕੀ ਦੇ ਰਾਹ ‘ਤੇ ਤੋਰਦੇ ਹੋਏ ਲੋੜਵੰਦਾਂ ਨੂੰ ਸਹੁੂਲਤਾ ਮੁਹੱਈਆ ਕਰਵਾਈਆਂ ਜਾਣਗੀਆ, ਜਿਸ ਦੀਆਂ ‘ਆਪ’ ਸੁਪਰੀਮੋ ਗਰੰਟੀਆਂ ਵੀ ਲੈ ਚੁੱਕੇ ਹਨ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸ. ਸਿੱਧੂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪੁਹੰਚਾ ਕੇ ਸ. ਸਿੱਧੂ ਨੂੰ ਵੱਡੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ‘ਚ ਭੇਜਣਗੇ।

Facebook Comments

Trending