Connect with us

ਇੰਡੀਆ ਨਿਊਜ਼

ਹਫ਼ਤੇ ‘ਚ ਦੂਜੀ ਵਾਰ ਡਾਊਨ ਹੋਇਆ Facebook, Instagram ਅਤੇ WhatsApp

Published

on

Facebook, Instagram and WhatsApp went down for the second time in a week

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ (Instagram) ਤੇ ਫੇਸਬੁੱਕ (Facebook) ਇਕ ਹਫ਼ਤੇ ‘ਚ ਦੂਸਰੀ ਵਾਰ ਡਾਊਨ ਹੋ ਗਏ ਹਨ। ਸਰਵਿਸ ਡਾਊਨ ਹੋਣ ਦੀ ਵਜ੍ਹਾ ਨਾਲ ਯੂਜ਼ਰਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਦੋਵੇਂ ਹੀ ਐਪ ਦੇਰ ਰਾਤ 12 ਵਜੇ ਤੋਂ ਬਾਅਦ ਤਕਰੀਬਨ 1 ਘੰਟੇ ਲਈ ਪ੍ਰਭਾਵਿਤ ਰਹੇ। ਸਰਵਰ ਡਾਊਨ ਹੋਣ ਕਾਰਨ ਫੇਸਬੁੱਕ ਤੇ ਇੰਸਟਾਗ੍ਰਾਮ ਕੁਝ ਸਮੇਂ ਲਈ ਬੰਦ ਹੋ ਗਏ ਸਨ, ਜਿਸ ਕਾਰਨ ਕਈ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਹੁਣ ਇਹ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਹੀ ਐਪਸ ਨੇ ਬਿਆਨ ਜਾਰੀ ਕਰਕੇ ਯੂਜ਼ਰਜ਼ ਤੋਂ ਮਾਫ਼ੀ ਮੰਗੀ ਹੈ ,ਜਿਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਫੇਸਬੁੱਕ ਨੇ ਟਵੀਟ ਕਰ ਕੇ ਕਿਹਾ, ‘ਸਾਨੂੰ ਮਾਫ਼ ਕਰੋ। ਕੁਝ ਲੋਕਾਂ ਨੂੰ ਸਾਡੇ ਐਪਸ ਤੇ ਵੈੱਬਸਾਈਟ ਤਕ ਪਹੁੰਚਣ ‘ਚ ਸਮੱਸਿਆ ਹੋ ਰਹੀ ਹੈ। ਜੇਕਰ ਤੁਸੀਂ ਸਾਡੀ ਸਰਵਿਸ ਇਸਤੇਮਾਲ ਨਹੀਂ ਕਰ ਪਾ ਰਹੇ ਹੋ ਤਾਂ ਸਾਨੂੰ ਮਾਫ਼ ਕਰਰ ਦਿਉ।

ਹੁਣ ਅਸੀਂ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਇਸ ਵਾਰ ਵੀ ਆਪਣਾ ਹੌਸਲਾ ਬਣਾਈ ਰੱਖਣ ਲਈ ਧੰਨਵਾਦ। ਉੱਥੇ ਹੀ ਇੰਸਟਾਗ੍ਰਾਮ ਨੇ ਆਪਣੇ ਬਿਆਨ ‘ਚ ਕਿਹਾ ਕਿ ਸਾਨੂੰ ਮਾਫ਼ ਕਰ ਦਿਉ। ਤੁਹਾਡੇ ਵਿਚੋਂ ਕੁਝ ਲੋਕਾਂ ਨੂੰ ਫਿਲਹਾਲ ਇੰਸਟਾਗ੍ਰਾਮ ਦਾ ਇਸਤੇਮਾਲ ਕਰਨ ਵਿਚ ਸਮੱਸਿਆ ਹੋ ਰਹੀ ਹੋਵੇਗੀ। ਫਿਲਹਾਲ ਚੀਜ਼ਾਂ ਹੁਣ ਠੀਕ ਹੋ ਗਈਆਂ ਹਨ ਤੇ ਹੁਣ ਸਭ ਕੁਝ ਆਮ ਹੋ ਜਾਣਾ ਚਾਹੀਦਾ ਹੈ। ਸਾਡਾ ਸਹਿਯੋਗ ਦੇਣ ਲਈ ਧੰਨਵਾਦ। ਦੱਸ ਦੇਈਏ ਕਿ 9 ਅਕਤੂਬਰ 2021 ਨੂੰ ਰਾਤ 12:12 ਮਿੰਟ ‘ਤੇ ਕੁੱਲ 28,702 ਕਰੈਸ਼ ਹੋਏ ਸਨ।

ਵਟਸਐਪ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਸੋਮਵਾਰ ਰਾਤ ਨੂੰ ਅਚਾਨਕ ਬੰਦ ਹੋ ਗਏ। ਦੁਨੀਆ ਭਰ ਦੇ ਲੱਖਾਂ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਡਾਊਨ ਹੋਣ ਦੇ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਟਸਐਪ ਉਪਭੋਗਤਾ ਨਾ ਤਾਂ ਸੁਨੇਹੇ ਭੇਜ ਸਕਦੇ ਸਨ ਅਤੇ ਨਾ ਹੀ ਪ੍ਰਾਪਤ ਕਰ ਸਕਦੇ ਸਨ। ਇਸੇ ਤਰ੍ਹਾਂ ਉਪਭੋਗਤਾ ਫੇਸਬੁੱਕ ‘ਤੇ ਸਿਰਫ ਪੁਰਾਣੀ ਸਮਗਰੀ ਵੇਖ ਰਹੇ ਸਨ। ਇਸ ਤੋਂ ਪਹਿਲਾਂ ਐਤਵਾਰ-ਸੋਮਵਾਰ (3 ਤੋਂ 4 ਅਕਤੂਬਰ ਵਿਚਕਾਰ) ਨੂੰ ਵੀ ਇੰਸਟਾਗ੍ਰਾਮ, ਫੇਸਬੁੱਕ ਤੇ ਵ੍ਹਟਸਐਪ ਦੇ ਸਰਵਰ ਕਰੀਬ 6 ਘੰਟੇ ਡਾਊਨ ਰਹੇ ਸਨ।

 

Facebook Comments

Trending