Connect with us

ਪੰਜਾਬੀ

ਕੈਂਪ ‘ਚ 500 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ

Published

on

Eye examination of 500 patients at the camp

ਲੁਧਿਆਣਾ : ਪਿੰਡ ਘੁਡਾਣੀ ਖ਼ੁਰਦ ਵਿਖੇ ਕਾਕਾ ਘੁਡਾਣੀ ਯੂਐੱਸਏ ਤੇ ਯੁਵਕ ਸੇਵਾਵਾਂ ਕਲੱਬ ਘੁਡਾਣੀ ਖ਼ੁਰਦ ਦੇ ਸਹਿਯੋਗ ਨਾਲ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵੱਲੋਂ 7ਵਾਂ ਅੱਖਾਂ ਦਾ ਜਾਂਚ ਕੈਂਪ ਲਾਇਆ ਗਿਆ। ਲਖਵੀਰ ਸਿੰਘ ਕਾਕਾ ਯੂਐੱਸਏ ਦੇ ਉਦਮ ਸਦਕਾ ਪਿਛਲੇ 7 ਸਾਲਾਂ ਤੋਂ ਲਗਾਏ ਜਾਂਦੇ ਇਸ ਅੱਖਾਂ ਦੇ ਜਾਂਚ ਕੈਂਪ ਦਾ ਉਦਘਾਟਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਤੇ ਜਥੇਦਾਰ ਸਰਬਜੀਤ ਸਿੰਘ ਨੇ ਸਾਂਝੇ ਰੂਪ ‘ਚ ਕੀਤਾ।

ਇਸ ਕੈਂਪ ‘ਚ 500 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਸ਼ੰਕਰਾ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਜਿਹੜੇ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾਣੇ ਹਨ ਉਨ੍ਹਾਂ ਦੇ ਲੁਧਿਆਣਾ ਵਿਖੇ ਹਸਪਤਾਲ ਲਿਜਾ ਕੇ ਅਪਰੇਸ਼ਨ ਕੀਤੇ ਜਾਣਗੇ ਤੇ ਲੈਨਜ਼ ਪਾਏ ਜਾਣਗੇ।

ਉੱਘੇ ਸਮਾਜ ਸੇਵੀ ਕਾਕਾ ਘੁਡਾਣੀ ਯੂਐੱਸਏ ਤੇ ਲਖਵੀਰ ਸਿੰਘ ਨੇ ਦੱਸਿਆ ਅੱਖਾਂ ਦਾ ਦਾਨ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਹੈ, ਇਸ ਕਰਕੇ ਲਗਾਤਾਰ 7 ਸਾਲਾਂ ਤੋਂ ਪਿੰਡ ਘੁਡਾਣੀ ਖ਼ੁਰਦ ਵਿਖੇ ਅੱਖਾਂ ਦੇ ਕੈਂਪ ਲਗਾਏ ਜਾਂਦੇ ਹਨ ਜੋ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਵੱਡਾ ਉਪਰਾਲਾ ਤੇ ਇਸ ਉਪਰਾਲੇ ਨੂੰ ਅੱਗੇ ਤੋਂ ਵੀ ਇਸੇ ਤਰਾਂ ਜਾਰੀ ਰੱਖਿਆ ਜਾਵੇਗਾ।

 

 

Facebook Comments

Trending