ਪੰਜਾਬੀ

ਇਯਾਲੀ ਅੱਜ ਜਮ੍ਹਾਂ ਕਰਵਾਉਣਗੇ ਆਪਣਾ ਨਾਮਜ਼ਦਗੀ ਪੱਤਰ

Published

on

ਮੁੱਲਾਂਪੁਰ (ਲੁਧਿਆਣਾ ) :  ਪੰਜਾਬ ਦੇ ਮੁੱਖ ਚੋਣ ਅਫ਼ਸਰ ਵਲੋਂ ਸੋਧ ਕੀਤੇ ਚੋਣ ਪ੍ਰੋਗਰਾਮ ਅਨੁਸਾਰ ਨਵੇਂ ਨੋਟੀਫਿਕੇਸ਼ਨ ਤਹਿਤ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ (ਗਠਜੋੜ) ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ (ਜਨਰਲ 068) ਲਈ 25 ਜਨਵਰੀ ਨੂੰ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣਗੇ।

ਮਨਪ੍ਰੀਤ ਸਿੰਘ ਇਯਾਲੀ ਦੇ ਓ. ਐੱਸ. ਡੀ. ਮਨੀ ਸ਼ਰਮਾ ਅਨੁਸਾਰ ਮੰਗਲਵਾਰ ਸਵੇਰ 9 ਵਜੇ ਮਨਪ੍ਰੀਤ ਸਿੰਘ ਇਯਾਲੀ ਵਲੋਂ ਹਲਕਾ ਦਾਖਾ ‘ਚ ਵੱਖੋ-ਵੱਖ ਜ਼ੋਨਾਂ ਦੇ ਇੰਚਾਰਜਾਂ ਨਾਲ ਮੀਟਿੰਗ ਉਪਰੰਤ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸਵੇਰ 9 ਵਜੇ ਨਤਮਸਤਕ, ਕੀਰਤਨ ਸਰਵਣ ਉਪਰੰਤ ਅਰਦਾਸ ਬੇਨਤੀ ਬਾਅਦ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਕੇਵਲ 5 ਵਿਅਕਤੀਆਂ ਨਾਲ ਸਬੰਧਿਤ ਚੋਣਕਾਰ ਅਫ਼ਸਰ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਰਵਾਨਾ ਹੋਇਆ ਜਾਵੇਗਾ।

ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਬਾਅਦ ਮਨਪ੍ਰੀਤ ਸਿੰਘ ਇਯਾਲੀ ਉਥੋਂ ਹੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਅੰਮਿ੍ਤਸਰ ਲਈ ਰਵਾਨਾ ਹੋਣਗੇ। ਮਨੀ ਸ਼ਰਮਾ ਅਨੁਸਾਰ ਪੰਜਾਬ ਦੇ ਮੁੱਖ ਚੋਣ ਅਫ਼ਸਰ ਐੱਸ. ਕਰੁਣਾ ਰਾਜੂ ਦੇ ਹਰ ਹੁਕਮ ਦੀ ਪਾਲਣਾ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਵਲੋਂ ਹੁਣ ਤੱਕ ਇਨਡੋਰ ਮੀਟਿੰਗਾਂ ਜਾਰੀ ਸੀ, ਹੁਣ ਚੋਣ ਪ੍ਰਚਾਰ ਲਈ ਵੀਡਿਓ ਵੈਨ ਵਰਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.