Connect with us

ਪੰਜਾਬੀ

ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ‘ਤੇ ਲੱਡੂ ਵੰਡ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ

Published

on

Expressing happiness over the announcement of the Chief Minister's face to Bhagwant Mann

ਲੁਧਿਆਣਾ :    ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਖੁਸ਼ੀ ‘ਚ ਵਿਧਾਨ ਸਭਾ ਉੱਤਰੀ ਦੇ ਵਾਲੰਟਿਅਰਾਂ ਨੇ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸਲੇਮ ਟਾਬਰੀ ਸਥਿਤ ਸੰਗਠਨ ਦੇ ਮੁੱਖ ਦਫ਼ਤਰ ‘ਚ ਇੱਕਠੇ ਹੋਏ ਵਾਲੰਟਿਅਰਾਂ ਨੂੰ ਸੰਬੋਧਿਤ ਕਰਦੇ ਹੋਏ ਬੱਗਾ ਨੇ ਕਿਹਾ ਕਿ ਵਾਰ-ਵਾਰ ‘ਆਪ’ ਨੂੰ ਬਿਨ੍ਹਾਂ ਦੂਲਹੇ ਦੇ ਬਾਰਾਤ ਲੈ ਕੇ ਚੋਣ ਮੈਦਾਨ ਵਿਚ ਉੱਤਰਨ ਤੰਜ ਕਰਨ ਵਾਲੇ ਲੋਕ ਹੁਣ ਪੰਜਾਬ ਦੀ ਜਨਤਾ ਨੂੰ ਦੱਸਣ ਕਿ ਵਿਧਾਨ ਸਭਾ ਚੋਣਾਂ 2022 ਦੀ ਰਣਭੂਮੀ ਵਿਚ ਕਾਂਗਰਸ ਦਾ ਲਾੜਾ ਕੌਣ ਹੋਵੇਗਾ।

ਭਗਵੰਤ ਮਾਨ ਦੇ ਪੱਖ ਵਿਚ ਬਤੌਰ ਮੁੱਖ ਮੰਤਰੀ ਦਿੱਤੀ ਗਈ ਲੋਕ ਰਾਏ ਨੂੰ ਸਿਰ ਮੱਥੇ ਲਾ ਕੇ ਪੰਜਾਬ ਦੀ ਜਨਤਾ ਦੇ ਫ਼ੈਸਲੇ ਨੂੰ ਇੰਨ-ਬਿਨ੍ਹ ਲਾਗੂ ਕਰਨ ‘ਤੇ ‘ਆਪ’ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਹੋਏ ਆਪ ਆਗੂ ਬੱਗਾ ਨੇ ਕਿਹਾ ਕਿ ਆਪ ਲੀਡਰਸ਼ਿਪ ਨੇ ਜਨਤਾ ਦੀ ਰਾਏ ਨਾਲ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਕੇ ਸਾਬਤ ਕਰ ਦਿੱਤਾ ਕਿ ਹੁਣ ਜਨਤਾ ਦੀ ਮਰਜ਼ੀ ਨਾਲ ਹੀ ਮੁੱਖ ਮੰਤਰੀ ਬਣੇਗਾ।

Facebook Comments

Trending