ਖੇਤੀਬਾੜੀ

ਮਾਹਿਰਾਂ ਨੇ ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਕੀਤੀਆਂ ਵਿਚਾਰਾਂ

Published

on

ਲੁਧਿਆਣਾ :  ਪੀ.ਏ.ਯੂ. ਵਿੱਚ 2022-23 ਲਈ ਨਰਮੇ ਬਾਰੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਲਾਨਾ ਗਰੁੱਪ ਮੀਟਿੰਗ ਵਿੱਚ ਨਰਮੇ ਦੀ ਕਾਸ਼ਤ ਸੰਬੰਧੀ ਸਰਵ ਭਾਰਤੀ ਸਾਂਝਾ ਖੋਜ ਪ੍ਰੋਜੈਕਟ ਤਹਿਤ ਨਰਮੇ ਦੀ ਫ਼ਸਲ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਕਾਸ਼ਤ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕੀਤੀ ਜਾ ਰਹੀ ਹੈ |

ਆਰੰਭਕ ਸ਼ੈਸਨ ਵਿੱਚ ਆਈ ਸੀ ਏ ਆਰ ਦੇ ਡਿਪਟੀ ਨਿਰਦੇਸ਼ਕ ਜਨਰਲ ਡਾ. ਟੀ ਆਰ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਬੀਟੀ ਜੀਨ, ਟੀਂਡੇ ਦਾ ਵੱਡਾ ਆਕਾਰ, ਬਿਮਾਰੀਆਂ ਲਈ ਪ੍ਰਤੀ ਰੋਧਕਤਾ ਅਤੇ ਮਸੀਨੀ ਚੁਗਾਈ ਨੂੰ ਧਿਆਨ ਵਿੱਚ ਰੱਖ ਕੇ ਕਿਸਮਾਂ ਦੇ ਵਿਕਾਸ ਦੇ ਕਾਰਜ ਨੂੰ ਤੇਜ ਕਰਨ ਦੀ ਲੋੜ ਹੈ | ਉਹਨਾਂ ਨੇ ਖਾਸ ਕਰਕੇ ਕਪਾਹ ਦੇ ਦੋਗਲੇਕਰਨ ਪ੍ਰੋਗਰਾਮ ਨੂੰ ਹੋਰ ਵਧਾਉਣ ਤੇ ਜ਼ੋਰ ਦਿੱਤਾ |

 ਡਾ. ਸ਼ਰਮਾ ਨੇ ਆਰੰਭਕ ਸ਼ੈਸਨ ਵਿੱਚ ਯੂਨੀਵਰਸਿਟੀਆਂ ਨੂੰ ਕਿਸਾਨਾਂ ਲਈ ਤਕਨਾਲੋਜੀਆਂ ਦੀ ਖੋਜ ਕਰਨ ਲਈ ਸੱਦਾ ਦਿੱਤਾ ਗਿਆ | ਮਾਹਿਰਾਂ ਨੇ ਕਪਾਹ ਜਾਂ ਖਾਣ ਵਾਲੇ ਤੇਲ ਦੇ ਬੀਜਾਂ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ’ਤੇ ਜੋਰ ਦਿੱਤਾ| ਉਹਨਾਂ ਕਿਹਾ ਸ਼ੁਰੂੁਆਤ ਤੋਂ ਹੀ ਬੀਟੀ ਕਾਟਨ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਬੀਟੀ ਕਾਟਨ ਦੀਆਂ ਕਿਸਮਾਂ/ਹਾਈਬ੍ਰਿਡਾਂ ਨੂੰ ਪ੍ਰਵਾਨ ਕਰਨ ਅਤੇ ਕਪਾਹ ਦੇ ਸੁਧਾਰ ਲਈ ਤਕਨਾਲੋਜੀਆਂ ਵਿਕਸਤ ਕਰਨ ਲਈ ਯਤਨ ਕੀਤੇ ਜਾਣ ਦੀ ਲੋੜ ਹੈ |
50 ਸਾਲ ਪਹਿਲਾਂ ਪੀਏਯੂ ਵਿੱਚ ਵੀ ਕੰਮ ਕਰ ਚੁੱਕੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਦੇ ਸਾਬਕਾ ਚੇਅਰਮੈਨ ਡਾ. ਸੀ.ਡੀ. ਮੇਈ ਨੇ ਬੀਟੀ ਕਾਟਨ ਹਾਈਬ੍ਰਿਡ ਦੇ ਵਿਕਾਸ ਲਈ ਪ੍ਰਾਈਵੇਟ ਕੰਪਨੀਆਂ ਨੂੰ ਯੂਨੀਵਰਸਿਟੀਆਂ ਨਾਲ ਜੋੜਨ ਦੀ ਲੋੜ ’ਤੇ ਜੋਰ ਦਿੱਤਾ| ਉਹਨਾਂ ਕਿਹਾ ਉੱਤਰੀ ਭਾਰਤ ਵਿੱਚ ਨਰਮਾ ਵਧੇਰੇ ਪਾਣੀ ਦਾ ਸ਼ਿਕਾਰ ਹੈ ਜਦੋਂ ਕਿ ਦੱਖਣੀ ਭਾਰਤ ਵਿੱਚ ਇਹ ਘੱਟ ਪਾਣੀ ਨਾਲ ਜੂਝਦਾ ਹੈ | ਉਹਨਾਂ ਨੇ ਨਰਮੇ ਦੀ ਕਾਸ਼ਤ ਵਿੱਚ ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਹਾ|
ਕਤਾਈ ਉਦਯੋਗ ਨੂੰ ਦਰਪੇਸ ਮੁਸ਼ਕਿਲਾਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ, ਡਾ. ਐਸ.ਕੇ. ਸ਼ੁਕਲਾ, ਡਾਇਰੈਕਟਰ, ਆਈ.ਸੀ.ਏ.ਆਰ.-ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਕਾਟਨ ਟੈਕਨਾਲੋਜੀ, ਮੁੰਬਈ ਨੇ ਦੱਸਿਆ ਕਿ ਅਜਿਹਾ ਕੀਟਨਾਸਕਾਂ ਦੀ ਬੇਲੋੜੀ ਵਰਤੋਂ ਕਾਰਨ ਹੋਇਆ ਹੈ| ਉਹਨਾਂ ਨੇ ਨਰਮੇ ਦੀ ਚੁਗਾਈ ਦੌਰਾਨ ਪੈਦਾ ਹੋਣ ਵਾਲੀਆਂ ਮੁਸਕਿਲਾਂ ’ਤੇ ਵੀ ਚਿੰਤਾ ਜਾਹਰ ਕੀਤੀ ਅਤੇ ਬਰੀਡਰਾਂ ਨੂੰ ਇਸ ਦੇ ਹੱਲ ਵਜੋਂ ਨਵੇਂ ਹਾਈਬ੍ਰਿਡ ਸਾਹਮਣੇ ਲਿਆਉਣ ਦਾ ਸੱਦਾ ਦਿੱਤਾ |
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸਣ ਵਿੱਚ, ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਭਾਰਤ ਨਰਮੇ ਦਾ ਸਭ ਤੋਂ ਵੱਡਾ ਉਤਪਾਦਕ ਹੈ, ਪਰ ਇਹ ਫਸਲ ਬਾਇਓਟਿਕ ਤਣਾਅ ਪ੍ਰਤੀ ਸੰਵੇਦਨਸੀਲ ਹੈ| ਉਨ•ਾਂ ਨੇ ਮੌਜੂਦਾ ਫਸਲੀ ਸੀਜਨ ਦੌਰਾਨ ਪੰਜਾਬ ਦੇ ਨਰਮੇ ਉਤਪਾਦਕਾਂ ਨੂੰ 33 ਫੀਸਦੀ ਬੀਜ ਸਬਸਿਡੀ ਦੀ ਵਿਵਸਥਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਟੀ ਨਰਮੇ ਦੀ ਆਮਦ ਇੱਕ ਵੱਡੀ ਸਫਲਤਾ ਹੈ|

Facebook Comments

Trending

Copyright © 2020 Ludhiana Live Media - All Rights Reserved.