Connect with us

ਅਪਰਾਧ

14 ਸਾਲਾ ਵਿਦਿਆਰਥੀ ਨਾਲ ਮਹਿਲਾ ਟੀਚਰ ਨੂੰ ਸਰੀਰਕ ਸਬੰਧ ਬਣਾਉਣੇ ਪਏ ਮਹਿੰਗੇ

Published

on

Expensive for a female teacher to have sex with a 14-year-old student

ਮਿਲੀ ਜਾਣਕਾਰੀ ਅਨੁਸਾਰ ਰਾਮਦਰਬਾਰ ਇਲਾਕੇ ‘ਚ ਕਰੀਬ 3 ਸਾਲ ਪਹਿਲਾਂ 8 ਮਹੀਨੇ ਤੱਕ 14 ਸਾਲ ਦੇ ਬੱਚੇ ਨਾਲ ਸਰੀਰਕ ਸਬੰਧ ਬਣਾਉਣ ਵਾਲੀ ਮਹਿਲਾ ਟਿਊਸ਼ਨ ਟੀਚਰ ਨੂੰ ਜ਼ਿਲਾ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਉਸ ‘ਤੇ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸਾਲ 2018 ‘ਚ ਸੈਕਟਰ-31 ਥਾਣਾ ਪੁਲਿਸ ਨੇ ਦੋਸ਼ੀ ਅਧਿਆਪਕ ਖਿਲਾਫ ਪੋਕਸੋ ਐਕਟ ਤਹਿਤ ਐੱਫ.ਆਈ.ਆਰ. ਦਰਜ ਕੀਤੀ ਸੀ।

ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਮਹਿਲਾ ਅਧਿਆਪਕ ਨੇ ਵਿਦਿਆਰਥੀ ਨਾਲ 8 ਮਹੀਨਿਆਂ ਤੱਕ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਦੇ ਲਈ ਵਿਦਿਆਰਥੀ ‘ਤੇ ਕਈ ਤਰ੍ਹਾਂ ਦਾ ਦਬਾਅ ਵੀ ਪਾਇਆ ਗਿਆ। ਉਸ ਸਮੇਂ ਅਧਿਆਪਕ ਦੀ ਉਮਰ 34 ਸਾਲ ਸੀ। ਇਹ ਸਾਰਾ ਮਾਮਲਾ ਚੰਡੀਗੜ੍ਹ ਦੇ ਰਾਮ ਦਰਬਾਰ ਦਾ ਸੀ। ਵਿਦਿਆਰਥੀ ਆਪਣੀ ਛੋਟੀ ਭੈਣ ਨਾਲ ਟਿਊਸ਼ਨ ਲਈ 34 ਸਾਲਾ ਮਹਿਲਾ ਅਧਿਆਪਕ ਕੋਲ ਜਾਂਦਾ ਸੀ। ਇੱਕ ਦਿਨ ਅਧਿਆਪਕ ਨੇ ਕਿਸੇ ਬਹਾਨੇ ਉਸਦੀ ਭੈਣ ਨੂੰ ਟਿਊਸ਼ਨ ਤੋਂ ਹਟਾ ਦਿੱਤਾ। ਮਾਤਾ-ਪਿਤਾ ਨੇ ਜਦੋਂ ਅਧਿਆਪਕਾ ਤੋਂ ਭੈਣ ਨੂੰ ਹਟਾਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਵਿਦਿਆਰਥੀਆਂ ਦੀ ਪੜ੍ਹਾਈ ‘ਚ ਵਿਘਨ ਪਾ ਰਹੀ ਹੈ। ਇਸ ਤੋਂ ਬਾਅਦ ਅਧਿਆਪਕ ਨੇ ਉਸ ਨੂੰ ਇਕੱਲਿਆਂ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਫਿਰ ਉਸ ਨੇ ਉਸ ਬੱਚੇ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਬਾਅਦ ਵਿੱਚ ਵਿਦਿਆਰਥੀ ਉਸ ਅਧਿਆਪਕ ਕੋਲ ਪੜ੍ਹਨ ਲਈ ਜਾਣ ਤੋਂ ਝਿਜਕ ਰਿਹਾ ਸੀ।


ਉੱਥੇ ਹੀ ਸਾਲ 2018 ਤੋਂ ਇਹ ਕੇਸ ਏਡੀਜੇ ਸਵਾਤੀ ਸਹਿਗਲ ਦੀ ਫਾਸਟ ਟਰੈਕ ਅਦਾਲਤ ਵਿੱਚ ਚੱਲ ਰਿਹਾ ਸੀ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਇਹ ਕਈ ਦਿਨਾਂ ਤੱਕ ਸੁਰਖੀਆਂ ਵਿੱਚ ਰਿਹਾ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੱਚੇ ਦੇ ਮਾਤਾ -ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਮਾਪਿਆਂ ਦਾ ਦੋਸ਼ ਸੀ ਕਿ ਉਹ ਅਧਿਆਪਕਾ ਪੜ੍ਹਾਉਣ ਦੇ ਬਹਾਨੇ ਉਨ੍ਹਾਂ ਦੇ ਬੇਟੇ ਨਾਲ ਅਸ਼ਲੀਲ ਹਰਕਤਾਂ ਕਰ ਰਹੀ ਸੀ। ਇਸ ਤੋਂ ਬਾਅਦ ਸੈਕਟਰ-31 ਥਾਣਾ ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਪਿਆਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਅਧਿਆਪਕ ਰਾਤ ਨੂੰ ਵਿਦਿਆਰਥੀ ਦੇ ਫੋਨ ‘ਤੇ ਅਸ਼ਲੀਲ ਚੈਟਿੰਗ ਕਰਦੀ ਸੀ। ਮਾਪਿਆਂ ਨੇ ਪਹਿਲਾਂ ਤਾਂ ਸਮਝਿਆ ਕਿ ਰੁਟੀਨ ਵਿੱਚ ਪੜ੍ਹਾਈ ਬਾਰੇ ਮੈਸੇਜ ਹੋਣਗੇ ਪਰ ਜਦੋਂ ਉਨ੍ਹਾਂ ਨੇ ਚੈਟਿੰਗ ਅਤੇ ਅਸ਼ਲੀਲ ਮੈਸੇਜ ਵੇਖੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਜਦੋਂ ਵਿਦਿਆਰਥੀ ਨੇ ਟਿਊਸ਼ਨ ਪੜ੍ਹਨ ਦੇ ਬਾਵਜੂਦ ਪ੍ਰੀਖਿਆ ਵਿੱਚ ਘੱਟ ਅੰਕ ਲਏ ਤਾਂ ਮਾਪਿਆਂ ਨੇ ਉਸ ਨੂੰ ਟਿਊਸ਼ਨ ਨਹੀਂ ਭੇਜਿਆ। ਇੱਕ ਦਿਨ ਅਧਿਆਪਕ ਨੇ ਬੱਚੇ ਨੂੰ ਆਪਣੇ ਨਾਲ ਲੈ ਜਾਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮਾਤਾ-ਪਿਤਾ ਇਸ ਗੱਲ ‘ਤੇ ਸਹਿਮਤ ਨਹੀਂ ਹੋਏ ਤਾਂ ਦੋਸ਼ੀ ਅਧਿਆਪਕ ਨੇ ਬੱਚੇ ਨੂੰ ਜ਼ਹਿਰੀਲੀ ਚੀਜ਼ ਖੁਆ ਦਿੱਤੀ।

Facebook Comments

Trending