ਪੰਜਾਬੀ

ਅੱਖਾਂ ਦੇ ਜਾਂਚ ਕੈਂਪ ਮੌਕੇ 412 ਮਰੀਜ਼ਾਂ ਦੀ ਜਾਂਚ

Published

on

ਲੁਧਿਆਣਾ : ਸਥਾਨਕ ਪਿੰਡ ਡਾਬਾ ਵਿਖੇ ਇਲਾਕੇ ਦੇ ਉੱਘੇ ਸਮਾਜ ਸੇਵੀ ਆਗੂ ਜਗਦੀਸ਼ ਸਿੰਘ ਜਗਦੇਵ ਡਾਬਾ ਪਰਿਵਾਰ ਵਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਾਬਾ ਅਤੇ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਅੱਖਾਂ ਦੇ ਮੁਫ਼ਤ ਜਾਂਚ ਅਤੇ ਚਿੱਟੇ ਮੋਤੀਏ ਦੇ ਕੈਂਪ ਦੌਰਾਨ ਇਲਾਕੇ ਦੇ 412 ਮਰੀਜ਼ਾਂ ਨੇ ਐਨਕਾਂ ਅਤੇ ਦਵਾਈਆਂ ਹਾਸਲ ਕਰਕੇ ਲਾਹਾ ਲਿਆ।

ਕੈਂਪ ਸੰਬੰਧੀ ਉੱਘੇ ਸਮਾਜ ਸੇਵੀ ਜਗਦੀਸ਼ ਸਿੰਘ ਜਗਦੇਵ ਡਾਬਾ ਨੇ ਦੱਸਿਆ ਕਿ ਕੈਂਪ ਦੌਰਾਨ ਨਵੇਂ 412 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਸ ‘ਚੋਂ 138 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਚੁਣਿਆ ਗਿਆ। ਕੈਂਪ ਮੌਕੇ 318 ਮਰੀਜ਼ਾਂ ਨੂੰ ਐਨਕਾਂ ਅਤੇ 262 ਮਰੀਜ਼ਾਂ ਨੇ ਮੁਫ਼ਤ ਦਵਾਈਆਂ ਹਾਸਲ ਕਰ ਕੇ ਕੈਂਪ ਦਾ ਵੱਡੇ ਪੱਧਰ ‘ਤੇ ਲਾਹਾ ਪ੍ਰਾਪਤ ਕੀਤਾ।

ਜਗਦੀਸ਼ ਸਿੰਘ ਡਾਬਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੰਕਲਪ ਕੀਤਾ ਸੀ ਕਿ 31 ਦਸੰਬਰ ਤੱਕ ਇਲਾਕੇ ਦੇ 500 ਮਰੀਜ਼ਾਂ ਨੂੰ ਅੱਖਾਂ ਦੀਆਂ ਬੀਮਾਰੀਆਂ ਤੋਂ ਨਿਜਾਤ ਦਿਵਾਈ ਜਾਵੇਗੀ, ਜਿਸ ਅਧੀਨ 512 ਮਰੀਜ਼ਾਂ ਦੇ ਆਪ੍ਰੇਸ਼ਨ ਕਰਵਾ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ। ਕੈਂਪ ਮੌਕੇ ਬੀਬੀ ਰਣਜੀਤ ਕੌਰ ਜਗਦੇਵ ਨੇ ਇੱਕ ਅੰਗਹੀਣ ਵਿਅਕਤੀ ਨੂੰ ਟਰਾਈਸਾਈਕਲ ਵੀ ਭੇਟ ਕੀਤਾ।

Facebook Comments

Trending

Copyright © 2020 Ludhiana Live Media - All Rights Reserved.