Connect with us

ਪੰਜਾਬੀ

ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਭਰਾ ਪਰਮਜੀਤ ਸਿੰਘ ਪੰਮਾ ਦੀ ਜ਼ਮਾਨਤ ਮਨਜ਼ੂਰ

Published

on

Ex-MLA Simarjit Bains' brother Paramjit Singh Pamma granted bail

ਲੁਧਿਆਣਾ : ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਪਰਮਜੀਤ ਸਿੰਘ ਬੈਂਸ ਉਰਫ ਪੰਮਾ ਦੀ ਜ਼ਮਾਨਤ ਅਰਜ਼ੀ ਸ਼ੁੱਕਰਵਾਰ ਸ਼ਾਮ ਲੁਧਿਆਣਾ ਅਦਾਲਤ ਵੱਲੋਂ ਪ੍ਰਵਾਨ ਕਰ ਲਈ ਗਈ ਹੈ। ਕਰੀਬ ਇਕ ਮਹੀਨਾ ਪਹਿਲਾਂ ਹੀ ਸਾਬਕਾ ਵਿਧਾਇਕ ਬੈਂਸ ਸਣੇ ਪੰਮੇ ਨੇ ਅਦਾਲਤ ਲੁਧਿਆਣਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਬੈਂਸ ਸਣੇ ਸੱਤ ਮੁਲਜ਼ਮਾਂ ਖ਼ਿਲਾਫ਼ ਦੁਸ਼ਕਰਮ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ।

ਮਾਣਯੋਗ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਵਿਧਾਇਕ ਬੈਂਸ ਦੇ ਭਰਾ ਪਰਮਜੀਤ ਸਿੰਘ ਬੈਂਸ ਉਰਫ ਪੰਮਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦੇ ਹੋਏ ਦੋ ਦੋ ਲੱਖ ਰੁਪਏ ਦੇ ਮੁਚਲਕੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਰੋਪੀ ਪੰਮਾ ਦੇ ਵਕੀਲ ਜਸਵਿੰਦਰ ਸਿੰਘ ਸਿੱਬਲ ਨੇ ਮਾਣਯੋਗ ਅਦਾਲਤ ਕੋਲ ਅਪੀਲ ਕੀਤੀ ਕਿ ਪਰਮਜੀਤ ਸਿੰਘ ਪੰਮਾ ਨੂੰ ਝੂਠੇ ਮਾਮਲੇ ਵਿਚ ਫਸਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਦਰਜ ਮਾਮਲੇ ਵਿਚ ਪਮਾ ਖ਼ਿਲਾਫ਼ ਬਲਾਤਕਾਰ ਦਾ ਕੋਈ ਇਲਜ਼ਾਮ ਨਹੀਂ ਸੀ। ਪੀਡ਼ਤਾ ਵੱਲੋਂ ਪੰਮਾ ਖ਼ਲਿਾਫ਼ ਪਹਿਲਾਂ ਧਮਕੀ ਦੇਣ ਦੇ ਦੋਸ਼ ਲਗਾਏ ਗਏ ਸਨ । ਸ਼ਿਕਾਇਤਕਰਤਾ ਨੇ ਬਾਅਦ ਵਿੱਚ ਪੰਮਾ ਤੇ ਵੀ ਦੁਸ਼ਕਰਮ ਚ ਸ਼ਾਮਲ ਹੋਣ ਤੇ ਦੋਸ਼ ਲਗਾ ਦਿਤੇ ਸਨ।

Facebook Comments

Trending