ਪੰਜਾਬ ਨਿਊਜ਼

ਮੈਰੀਟੋਰੀਅਸ ਸਕੂਲਾਂ ‘ਚ 6 ਦਿਨ ਬਾਅਦ ਵੀ ਰਜਿਸਟ੍ਰੇਸ਼ਨ ਨੂੰ ਲੈ ਕੇ ਫਸਿਆ ਪੇਚ

Published

on

ਲੁਧਿਆਣਾ  : ਮੈਰੀਟੋਰੀਅਸ ਸਕੂਲਾਂ ‘ਚ ਨਵੇਂ ਸੈਸ਼ਨ 2022-23 ਦੇ ਦਾਖਲਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਨੋਟਿਸ ਜਾਰੀ ਹੋਏ 6 ਦਿਨ ਬੀਤ ਚੁੱਕੇ ਹਨ ਪਰ ਵਿਭਾਗ ਵੱਲੋਂ ਨਵੇਂ ਸੈਸ਼ਨ ਲਈ ਲਿੰਕ ਅੱਪਡੇਟ ਨਹੀਂ ਕੀਤਾ ਗਿਆ ਹੈ। ਸੁਸਾਇਟੀ ਦੀ ਸਾਈਟ ‘ਤੇ ਪਿਛਲੇ ਸੈਸ਼ਨ ਸਾਲ 2021-22 ਦੀ ਰਜਿਸਟ੍ਰੇਸ਼ਨ ਲਈ ਲਿੰਕ ਆ ਰਿਹਾ ਹੈ, ਜਦੋਂਕਿ ਵਿਭਾਗ ਦੀ ਮੰਨੀਏ ਤਾਂ ਉਹ ਚੋਣਾਂ ਦੇ ਕੰਮ ਕਾਰਨ ਰੁੱਝੇ ਹੋਏ ਸਨ, ਇਸ ਨੂੰ ਜਲਦੀ ਹੀ ਅਪਡੇਟ ਕੀਤਾ ਜਾਵੇਗਾ।

ਦੱਸ ਦੇਈਏ ਕਿ ਸੂਬੇ ਭਰ ‘ਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਮੋਹਾਲੀ, ਪਟਿਆਲਾ ਤੇ ਤਲਵਾੜਾ ‘ਚ ਦਸ ਮੈਰੀਟੋਰੀਅਸ ਸਕੂਲ ਚਲਾਏ ਜਾ ਰਹੇ ਹਨ। ਤਲਵਾੜਾ ‘ਚ ਇਸ ਸਾਲ ਨੌਵੀਂ ਤੇ ਦਸਵੀਂ ਜਮਾਤ ਸਮੇਤ ਦੂਜੇ ਰਾਜਾਂ ਵਿੱਚ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਵਿੱਚ ਪਹਿਲੀ ਵਾਰ 11ਵੀਂ ਅਤੇ 12ਵੀਂ ਜਮਾਤਾਂ ‘ਚ ਦਾਖਲਾ ਲਿਆ ਜਾ ਸਕਦਾ ਹੈ। ਸੁਸਾਇਟੀ ਅਨੁਸਾਰ 24 ਅਪ੍ਰੈਲ ਨੂੰ ਦਾਖ਼ਲੇ ਲਈ ਦਾਖ਼ਲਾ ਟੈਸਟ ਲਿਆ ਜਾਵੇਗਾ।

ਸੁਸਾਇਟੀ ਨੇ ਮੈਰੋਟੀਅਸ ਸਕੂਲਾਂ ‘ਚ ਰਜਿਸਟ੍ਰੇਸ਼ਨ ਅਤੇ ਦਾਖਲੇ ਲਈ ਹਰ ਜ਼ਿਲ੍ਹੇ ‘ਚ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਲੁਧਿਆਣਾ ਦੇ ਮੈਰੀਟੋਰੀਅਸ ਸਕੂਲਾਂ ਲਈ ਤਿੰਨ ਹੈਲਪਲਾਈਨ ਨੰਬਰ 77400-76498, 87250-57357 ਅਤੇ 94634-14909 ਜਾਰੀ ਕੀਤੇ ਗਏ ਹਨ।

ਦੱਸ ਦੇਈਏ ਕਿ ਪਿਛਲੇ ਸੈਸ਼ਨ ਦੌਰਾਨ ਮੈਰੀਟੋਰੀਅਸ ਸਕੂਲਾਂ ‘ਚ ਪਹਿਲਾਂ ਰਜਿਸਟ੍ਰੇਸ਼ਨ ਤੇ ਫਿਰ ਦਾਖਲਾ ਪ੍ਰਕਿਰਿਆ ‘ਚ ਕਾਫੀ ਦੇਰੀ ਹੋਈ ਸੀ, ਜਿਸ ਕਾਰਨ ਇਨ੍ਹਾਂ ਸਕੂਲਾਂ ‘ਚ ਦੁੱਗਣੇ ਤੋਂ ਵੱਧ ਸੀਟਾਂ ਖਾਲੀ ਰਹਿ ਗਈਆਂ ਸਨ।

Facebook Comments

Trending

Copyright © 2020 Ludhiana Live Media - All Rights Reserved.