ਪੰਜਾਬੀ

ਗਰੀਨਲੈਂਡ ਕਾਨਵੈਂਟ ਸਕੂਲ ਦੁੱਗਰੀ ਵਿਖੇ ਨੈਤਿਕ ਕਦਰਾਂ ਕੀਮਤਾਂ ਬਾਰੇ ਵਰਕਸ਼ਾਪ ਦਾ ਆਯੋਜਨ

Published

on

ਲੁਧਿਆਣਾ : ਗ੍ਰੀਨਲੈਂਡ ਕਾਨਵੈਂਟ ਸਕੂਲ ਫੇਜ਼-2 ਦੁੱਗਰੀ ਵਿਖੇ ਵੱਖ-ਵੱਖ ਹਫ਼ਤਾਵਾਰੀ ਗਤੀਵਿਧੀਆਂ ਕਰਵਾਈਆਂ ਗਈਆਂ, ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਜਿਸ ਤਹਿਤ ਪ੍ਰੀ-ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਸ਼ੋ ਐਂਡ ਟੈੱਲ’ ਰਾਹੀਂ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਸਟੇਜ ‘ਤੇ ਆ ਕੇ ਵਾਰੀ-ਵਾਰੀ ਆਪਣੇ ਮਨਪਸੰਦ ਖਿਡੌਣਿਆਂ ਅਤੇ ਵਸਤੂਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ।

ਜਮਾਤ ਤੀਸਰੀ ਨੇ ਅਲੋਪ ਹੋ ਰਹੇ ਪੇਂਡੂ ਸੱਭਿਆਚਾਰ ‘ਤੇ ਬਹੁਤ ਹੀ ਦਿਲਚਸਪ ਪ੍ਰੋਜੈਕਟ ਪੇਸ਼ ਕੀਤੇ, ਜਿਸ ਦਾ ਮਕਸਦ ਆਪਣੇ ਵੱਡਮੁੱਲੇ ਸੱਭਿਆਚਾਰ, ਸੰਸਕਿ੍ਤੀ ਅਤੇ ਵਿਰਸੇ ਨੂੰ ਜਾਣਨਾ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਸੀ। ਜਮਾਤ ਚੌਥੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਮਾਤ ਦੇ ਅਧਿਆਪਕਾਂ ਵੱਲੋਂ ਨੈਤਿਕ ਕਦਰਾਂ ਕੀਮਤਾਂ ਬਾਰੇ ਵਿਸ਼ੇਸ਼ ਵਰਕਸ਼ਾਪ ਲਗਾਈ ਗਈ।

ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨ ਲਈ ਕਈ ਕਹਾਣੀਆਂ, ਵੀਡੀਓ ਅਤੇ ਪੀਪੀਟੀਜ਼ ਵਿਖਾਈ। ਇਸ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਚੇਤਨਾ ਰਾਹੀਂ ਹਮੇਸ਼ਾ ਸਹੀ ਰਸਤੇ ‘ਤੇ ਅੱਗੇ ਵਧਣ ਦੀ ਸਿੱਖਿਆ ਦਿੱਤੀ ਗਈ। ਨੌਵੀਂ ਤੋਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਣਿਤ ਅਤੇ ਵਿਗਿਆਨ ਵਿਸ਼ਿਆਂ ‘ਤੇ ਅਧਾਰਿਤ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਚੇਨ ਆਫ ਗ੍ਰੀਨਲੈਂਡ ਸਕੂਲਜ਼ ਦੇ ਪ੍ਰਧਾਨ ਡਾ.ਸ਼ਬਦ ਰੁਦਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਫਲ ਜੀਵਨ ਦੇ ਰਾਹ ‘ਤੇ ਚੱਲਣ ਲਈ ਨੈਤਿਕ ਕਦਰਾਂ-ਕੀਮਤਾਂ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀ ਜੀਵਨ ਤੋਂ ਹੀ ਚੰਗੇ ਗੁਣ ਗ੍ਰਹਿਣ ਕਰਨ ਉੱਤੇ ਜ਼ੋਰ ਦਿੱਤਾ, ਜੋ ਕਿ ਇੱਕ ਖੁਸ਼ਹਾਲ ਦੇਸ਼ ਦੇ ਨਿਰਮਾਣ ਵਿੱਚ ਬਹੁਤ ਜ਼ਰੂਰੀ ਹੈ।

Facebook Comments

Trending

Copyright © 2020 Ludhiana Live Media - All Rights Reserved.