Connect with us

ਪੰਜਾਬੀ

ਗਿਆਨ ਪ੍ਰਗਾਸ ਟਰੱਸਟ ਵੱਲੋਂ ਕੰਪਿਊਟਰ ਲਰਨਿੰਗ ਐਂਡ ਸਟਿਚਿੰਗ ਲਰਨਿੰਗ ਸੈਂਟਰ ਦੀ ਸਥਾਪਨਾ

Published

on

Establishment of Computer Learning and Stitching Learning Center by Gyan Pragas Trust

ਲੁਧਿਆਣਾ : ਗਿਆਨ ਪ੍ਰਗਾਸ ਟਰੱਸਟ ਵੱਲੋਂ ਭਾਈ ਲਾਲੋ ਕਿਰਤ ਟਕਸਾਲ ਬੁੱਢੇਵਾਲ ਲੁਧਿਆਣਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੰਪਿਊਟਰ ਲਰਨਿੰਗ ਐਂਡ ਸਟਿਚਿੰਗ ਲਰਨਿੰਗ ਸੈਂਟਰ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦਘਾਟਨ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਦਮਦਮਾ ਸਾਹਿਬ ਦੇ ਨਾਲ ਸੁਲੋਚਨ ਬੀਰ ਸਿੰਘ ਪ੍ਰਧਾਨ ਗਿਆਨ ਪ੍ਰਗਾਸ ਟਰੱਸਟ ਅਤੇ ਇਕਬਾਲ ਸਿੰਘ (ਸਾਬਕਾ ਆਈ ਜੀ) ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕੀਤਾ।

ਇਸ ਮੌਕੇ ਮੁੱਖ ਮਹਿਮਾਨ ਗੁਰਮੀਤ ਸਿੰਘ ਕੁਲਾਰ ਸਨ, ਜਿੱਥੇ ਉਨ੍ਹਾਂ ਨੇ ਗਿਆਨ ਪ੍ਰਗਾਸ ਟਰੱਸਟ ਨੂੰ ਵਧਾਈ ਦਿੱਤੀ ਅਤੇ ਘੱਟ ਪੜ੍ਹੇ-ਲਿਖੇ ਅਤੇ ਬੇਰੁਜ਼ਗਾਰ ਨੌਜਵਾਨਾਂ ਵਿੱਚ ਕੰਪਿਊਟਰ, ਸਿਲਾਈ, ਪਲੰਬਰਿੰਗ, ਏ.ਸੀ. ਮਕੈਨਿਕ, ਇਲੈਕਟ੍ਰੀਸ਼ੀਅਨ ਵਰਗੇ ਹੁਨਰ ਸਿੱਖਣ ਲਈ ਸੁਹਿਰਦ ਚੇਤਨਾ ਪੈਦਾ ਕਰਨ ਆਦਿ ਤਾਂ ਜੋ ਉਹ ਸਿੱਖ ਸਕਣ, ਕਮਾ ਸਕਣ ਅਤੇ ਸਨਮਾਨਜਨਕ ਜੀਵਨ ਜੀ ਸਕਣ, ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗਿਆਨ ਪ੍ਰਗਾਸ ਟਰੱਸਟ ਨੂੰ ਵਧਾਈ ਦਿੱਤੀ।

 

Facebook Comments

Trending