ਪੰਜਾਬੀ

ਉਦਯੋਗਪਤੀਆਂ ਨੇ ਚੀਫ ਇੰਜਨੀਅਰ ਪੀਐਸਪੀਸੀਐਲ ਨਾਲ ਕੀਤੀ ਮੁਲਾਕਾਤ

Published

on

ਲੁਧਿਆਣਾ :    ਉਦਯੋਗਪਤੀਆਂ ਦਾ ਇੱਕ ਵਫ਼ਦ ਮਨਜਿੰਦਰ ਸਿੰਘ ਸਚਦੇਵਾ ਸੀਨੀਅਰ ਮੀਤ ਪ੍ਰਧਾਨ ਫਿਕੋ ਅਤੇ ਜਨਰਲ ਸਕੱਤਰ ਯੂਸੀਪੀਐਮਏ, ਗੁਰਚਰਨ ਸਿੰਘ ਜੇਮਕੋ ਕਰਜਾਕਾਰੀ ਪ੍ਰਧਾਨ ਯੂਸੀਪੀਐਮਏ, ਅਵਤਾਰ ਸਿੰਘ ਭੋਗਲ, ਇੰਦਰਜੀਤ ਸਿੰਘ ਨਵਯੁਗ ਅਤੇ ਵਲਾਇਤੀ ਰਾਮ ਦੁਰਗਾ ਸੰਯੁਕਤ ਸਕੱਤਰ ਯੂਸੀਪੀਐਮਏ ਦੇ ਨਾਲ ਜਸਬੀਰ ਸਿੰਘ ਭੁੱਲਰ ਇੰਜੀਨੀਅਰ-ਇਨ-ਚੀਫ ਪੀਐਸਪੀਸੀਐਲ ਕੇਂਦਰੀ ਜ਼ੋਨ ਅਤੇ ਰਮੇਸ਼ ਕੌਸ਼ਲ ਐਸਈ, ਹੈੱਡਕੁਆਰਟਰ ਪੀਐਸਪੀਸੀਐਲ ਨਾਲ ਪਾਵਰ ਇੰਟੈਂਸਿਵ ਲੋਡ ਸ਼੍ਰੇਣੀ ਦੇ ਸਬੰਧ ਵਿੱਚ ਮੁਲਾਕਾਤ ਕੀਤੀ।

ਵਫ਼ਦ ਨੇ ਇੰਡਕਸ਼ਨ ਹੀਟ ਟ੍ਰੀਟਮੈਂਟ ਇੰਡਸਟਰੀ ਦੇ ਨਾਲ ਇਲੈਕਟ੍ਰੋਪਲੇਟਿੰਗ ਉਦਯੋਗਿਕ ਯੂਨਿਟਾਂ ‘ਤੇ ਪਾਵਰ ਇੰਟੈਂਸਿਵ ਯੂਨਿਟ ਸ਼੍ਰੇਣੀ ਦੇ ਤਹਿਤ ਬਿਜਲੀ ਦੀ ਅਣਅਧਿਕਾਰਤ ਵਰਤੋਂ ਯੂਯੂਈ ਨੂੰ ਲਾਗੂ ਕਰਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਓਹਨਾ ਦੱਸਿਆ ਕਿ ਕਿਸ ਤਰ੍ਹਾਂ ਉਦਯੋਗ ਖਾਸ ਕਰਕੇ ਐੱਮਐੱਸਐੱਮਈ ਇਕਾਈਆਂ ਪਹਿਲਾਂ ਹੀ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਅਤੇ ਕਰਫਿਊ ਕਾਰਨ ਹੋਏ ਨੁਕਸਾਨ ਕਾਰਨ ਆਪਣੇ ਬਚਾਅ ਲਈ ਸੰਘਰਸ਼ ਕਰ ਰਹੀਆਂ ਹਨ, ਸੰਕਟ ਦੀ ਇਸ ਘੜੀ ਵਿੱਚ ਸਰਕਾਰ ਤੋਂ ਮਦਦ ਦੀ ਲੋੜ ਹੈ।

ਸ਼੍ਰੀ ਜਸਬੀਰ ਸਿੰਘ ਭੁੱਲਰ ਇੰਜੀਨੀਅਰ-ਇਨ-ਚੀਫ ਪੀਐਸਪੀਸੀਐਲ ਕੇਂਦਰੀ ਜ਼ੋਨ ਅਤੇ ਸ਼੍ਰੀਸ਼੍ਰੀ ਰਮੇਸ਼ ਕੌਸ਼ਲ ਐਸਈ, ਹੈੱਡਕੁਆਰਟਰ ਪੀਐਸਪੀਸੀਐਲ ਨੇ ਖੁਸ਼ੀ ਨਾਲ ਸਹਿਮਤੀ ਦਿੱਤੀ ਹੈ ਅਤੇ ਉਕਤ ਉਦਯੋਗਿਕ ਇਕਾਈਆਂ ਨੂੰ 31/01/2022 ਤੱਕ ਆਪਣੇ ਪਾਵਰ ਇੰਟੇਨਸੀਵ ਲੋਡ ਨੂੰ ਨਿਯਮਤ ਕਰਨ ਦੀ ਇਜਾਜ਼ਤ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.