Connect with us

ਇੰਡੀਆ ਨਿਊਜ਼

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ CET (UG) ਦਾਖਲੇ ਲਈ ਐਂਟਰੈਂਸ 19 ਸਤੰਬਰ ਨੂੰ

Published

on

Entrance for CET (UG) Admission in Panjab University Chandigarh on 19th September

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਸਾਇੰਸ ਵਿਭਾਗਾਂ ਵਿਚ ਅੰਡਰ ਗ੍ਰੈਜੂਏਟ (ਯੂਜੀ) ਕੋਰਸ ਵਿਚ ਦਾਖਲੇ ਲਈ 19 ਸਤੰਬਰ ਨੂੰ ਪੀਯੂ ਸੀਈਟੀ (ਯੂਜੀ) ਕਰਵਾਈ ਜਾਵੇਗੀ। ਪੀਯੂ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਐਂਟਰੈਂਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਚੰਡੀਗੜ੍ਹ ਦੇ ਨਾਲ ਹੀ ਹੁਸ਼ਿਆਰਪੁਰ, ਲੁਧਿਆਣਾ, ਮੁਕਤਸਰ ਵਿਚ ਕੁਲ 24 ਸੈਂਟਰਾਂ ’ਚ ਪ੍ਰੀਖਿਆ ਲਈ ਜਾਵੇਗੀ।

ਕੋਵਿਡ ਕਾਰਨ ਬੀਤੇ ਸਾਲ ਐਂਟਰੈਂਸ ਐਗਜ਼ਾਮ ਦੀ ਥਾਂ 12ਵੀਂ ਮੈਰਿਟ ਦੇ ਆਧਾਰ ’ਤੇ ਦਾਖਲਾ ਕਰ ਦਿੱਤਾ ਗਿਆ ਸੀ। ਸੀਈਟੀ (ਯੂਜੀ) ਲਈ ਇਸ ਵਾਰ 7326 ਉਮੀਦਵਾਰ ਪ੍ਰੀਖਿਆ ਦੇਣਗੇ। ਪੀਯੂ ਪ੍ਰਸ਼ਾਸਨ ਵੱਲੋਂ ਪ੍ਰੀਖਿਆ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Facebook Comments

Trending