Connect with us

ਪੰਜਾਬੀ

 ਕੀਟ ਵਿਗਿਆਨੀ ਡਾ. ਛੁਨੇਜਾ ਨੂੰ ਪੋ੍ਫੈਸਰ ਚੇਅਰ ਐਵਾਰਡ ਨਾਲ ਨਿਵਾਜ਼ਿਆ 

Published

on

Entomologist Dr. Chhuneja was awarded with Professor Chair Award
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪ੍ਰਸਿੱਧ ਕੀਟ ਵਿਗਿਆਨੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੂੰ ਚਾਰ ਸਾਲਾਂ ਦੀ ਮਿਆਦ ਲਈ “ਪ੍ਰੋ: ਬਲਦੇਵ ਸਿੰਘ ਢਿੱਲੋਂ ਡਿਸਟਿੰਗੂਇਸਡ ਪ੍ਰੋਫੈਸਰ ਚੇਅਰ ਅਵਾਰਡ“ ਨਾਲ ਸਨਮਾਨਿਤ ਕੀਤਾ ਹੈ। ਡਾ. ਛੁਨੇਜਾ ਪ੍ਰਸਿੱਧ ਸ਼ਹਿਦ ਮੱਖੀ ਵਿਗਿਆਨੀ ਹਨ ।
 ਡਾ. ਛੁਨੇਜਾ ਨੂੰ ਭਾਰਤੀ ਖੇਤੀ ਖੋਜ ਪ੍ਰੀਸਦ ਵੱਲੋਂ ਰਾਸਟਰੀ ਪੱਧਰ ’ਤੇ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿੱਚ ਉਨਾਂ ਦੇ ਯੋਗਦਾਨ ਲਈ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਸੀ। ਡਾ. ਛੁਨੇਜਾ ਕੋਲ ਪੀ.ਏ.ਯੂ. ਵਿੱਚ ਕੀਟ ਵਿਗਿਆਨ ਖੇਤਰ ਵਿੱਚ ਕੰਮ ਕਰਨ ਦਾ 31 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹਨਾਂ ਨੇ 12 ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਜਿਸ ਵਿੱਚ  ਟੀਮ ਆਫ ਐਕਸੀਲੈਂਸ ਪ੍ਰੋਜੈਕਟ ਦੇ ਤਹਿਤ ਅਤੇ ਰਾਸਟਰੀ ਮਧੂ ਮੱਖੀ ਬੋਰਡ ਦੁਆਰਾ ਪ੍ਰਾਯੋਜਿਤ ਵੱਕਾਰੀ ਮਧੂ ਮੱਖੀ ਪਾਲਣ ਵਿਕਾਸ ਕੇਂਦਰ ਪ੍ਰੋਜੈਕਟ ਸਾਮਲ ਹਨ।

Facebook Comments

Trending