ਪੰਜਾਬੀ

ਵਿਦਿਆਰਥੀਆਂ ਦੇ ਕਰਵਾਏ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲੇ

Published

on

ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਦੇ ਕਿੰਡਰਗਾਰਟਨ ਸੈਕਸ਼ਨ ਦੇ ਉਭਰਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਰੁੱਖਾਂ, ਫੁੱਲਾਂ, ਤ੍ਰੇਲ ਦੀਆਂ ਬੂੰਦਾਂ, ਜੰਗਲ ਦਾ ਵਾਤਾਵਰਨ, ਮਾਤਾ, ਪਿਤਾ ਅਤੇ ਦਾਦਾ-ਦਾਦੀ ਸਮੇਤ ਕੁਦਰਤ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਕਵਿਤਾਵਾਂ ਸੁਣਾਈਆਂ।

ਇਸ ਮੌਕੇ ਛੋਟੇ- ਛੋਟੇ ਵਿਦਿਆਰਥੀ ਰੰਗ-ਬਿਰੰਗੇ ਪ੍ਰੋਪਸ ਨਾਲ ਸਜੇ ਹੋਏ ਸਨ ਅਤੇ ਬਹੁਤ ਹੀ ਭਰੋਸੇ ਨਾਲ ਆਪਣੇ ਵਿਸ਼ਿਆਂ ਦਾ ਕਵਿਤਾ ਪਾਠ ਦਾ ਉਚਾਰਨ ਕਰਦੇ ਸਨ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਵਿੱਚ ਬਹੁਤ ਸਮਰੱਥਾ ਹੈ ਅਤੇ ਇਹ ਕੱਲ ਦੇ ਬੁਲਾਰੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਇੱਕ ਦਿਨ ਇਹ ਸਕੂਲ ਦਾ ਨਾਂ ਰੌਸ਼ਨ ਕਰਨਗੇ।

Facebook Comments

Trending

Copyright © 2020 Ludhiana Live Media - All Rights Reserved.