ਪੰਜਾਬ ਨਿਊਜ਼

ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰਾਂ ਨੂੰ ਸਿਧੀਆਂ ਅਦਾਇਗੀਆਂ ਕਰੋ – ਸੰਘਰਸ਼ ਕਮੇਟੀ 

Published

on

ਲੁਧਿਆਣਾ:   ਪੰਜਾਬ ਦੀਆਂ ਪ੍ਰਮੁੱਖ ਪੱਲੇਦਾਰ ਮਜ਼ਦੂਰ ਯੂਨੀਅਨਾਂ ਨੇ ਇੱਕ ਸਾਂਝੀ ਮੀਟਿੰਗ ਸ਼ਹੀਦ ਕਰਨੈਲਸ ਸਿੰਘ ਈਸੜੂ ਭਵਨ ਸਥਿਤ ਸੀਪੀਆਈ ਦਫਤਰ ਲੁਧਿਆਣਾ ਵਿੱਚ ਹੋਈ। ਇਸ ਮੀਟਿੰਗ ਵਿਚ ਕਈ ਅਹਿਮ ਨੁਕਤੇ ਵਿਚਾਰੇ ਗਏ। ਮੀਟਿੰਗ ਦੀ ਪ੍ਰਧਾਨਗੀ ਮਾਲੇਰਕੋਟਲਾ ਦੇ ਪੱਲੇਦਾਰ ਆਗੂ ਖੁਸ਼ੀ ਮੋਹੰਮਦ ਨੇ ਕੀਤੀ।

ਮੀਟਿੰਗ ਵਿੱਚ  ਪੰਜਾਬ ਪੱਲੇਦਾਰ ਯੂਨੀਅਨ ਏਟਕ, ਗੱਲਾਂ ਮਜ਼ਦੂਰ ਯੂਨੀਅਨ ਪੰਜਾਬ, ਐਫ ਸੀ ਆਈ ਅਤੇ ਪੰਜਾਬ ਫ਼ੂਡ ਏਜੰਸੀਜ਼ ਪੱਲੇਦਾਰ ਆਜ਼ਾਦ ਯੂਨੀਅਨ, ਫ਼ੂਡ ਗ੍ਰੇਨ ਐਂਡ ਅਲਾਈਡ ਵਰਕਟਜ਼ ਯੂਨੀਅਨ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ-ਇੰਟਕ ਸਮੇਤ ਕਈ ਪ੍ਰਮੁੱਖ ਯੂਨੀਅਨਾਂ ਦੀ ਮੀਟਿੰਗ ਹੋਈ।

ਮੀਟਿੰਗ ਵਿੱਚ ਸੂਬਾ ਪ੍ਰਧਾਨ ਤੋਂ ਇਲਾਵਾ ਹਰਦੇਵ ਸਿੰਘ ਗੋਲਡੀ-ਅੰਮ੍ਰਿਤਸਰ, ਅਮਰ ਸਿੰਘ ਭੱਟੀਆਂ-ਜਨਰਲ ਸਕੱਤਰ-ਏਟਕ, ਸ਼ਮਸ਼ੇਰ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ-ਪ੍ਰਧਾਨ ਪੰਜਾਬ (ਇੰਟਕ), ਗੁਰਬਖਸ਼ ਸਿੰਘ ਮੀਤ ਪ੍ਰਧਾਨ, ਕਰਮ ਦਿਓਲ ਅਹਿਮਦਗੜ੍ਹ-ਸੂਬਾ ਪ੍ਰਧਾਨ (ਆਜ਼ਾਦ ਯੂਨੀਅਨ), ਰਾਮਪਾਲ ਮੂਨਕ-ਜਨਰਲ ਸਕੱਤਰ (ਆਜ਼ਾਦ ਯੂਨੀਅਨ), ਸਾਹਿਬ ਸਿੰਘ ਮੀਤ ਸਕੱਤਰ, ਜਰਨੈਲ ਸਿੰਘ ਜੈਲਾ- ਸੰਗਰੂਰ ਇੰਟਕ, ਮੋਹਨ ਸਿੰਘ ਮੰਜੋਲੀ–ਚੇਅਰਮੈਨ ਅਸੰਗਠਿਤ (ਇੰਟਕ), ਸੁਖਦੇਵ ਸਿੰਘ ਰੋਪੜ ਐਕਟਿੰਗ ਪ੍ਰਧਾਨ-ਪੰਜਾਬ ਇੰਟਕ ਆਦਿ ਸਾਰਿਆਂ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀਆਂ ਫ਼ੂਡ ਏਜੰਸੀਆਂ ਵਿੱਚੋਂ ਠੇਕੇਦਾਰੀਆਂ ਵਾਲਾ ਸਿਸਟਮ ਖਤਮ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇ।

 

Facebook Comments

Trending

Copyright © 2020 Ludhiana Live Media - All Rights Reserved.