Connect with us

ਪੰਜਾਬ ਨਿਊਜ਼

ਉਦਯੋਗਪਤੀਆਂ ਨੂੰ ਸੋਲਰ ਬਿਜਲੀ ਉਤਪਾਦਨ ਵਿਕਸਤ ਕਰਨ ਲਈ ਕਰਾਂਗੇ ਉਤਸ਼ਾਹਿਤ – ਸੁਖਬੀਰ ਬਾਦਲ

Published

on

Encourage Entrepreneurs To Develop Solar Power Generation - Sukhbir Badal

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਗਲੀ ਆਉਣ ਵਾਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੋਲਰ ਬਿਜਲੀ ਉਤਪਾਦਨ ਸਮਰਥਾ ਵਧਾ ਕੇ ਅਗਲੇ ਦੋ ਸਾਲਾਂ ਵਿਚ ਬਿਜਲੀ ਸਬਸਿਡੀ ਬਿੱਲ ਖਤਮ ਕਰ ਦੇਵੇਗੀ ਅਤੇ ਨਾਲ ਹੀ ਅਜਿਹੀ ਨੀਤੀ ਲਿਆਂਦੀ ਜਾਵੇਗੀ ਕਿ ਉਦਯੋਗਿਕ ਸੈਕਟਰ ਆਪਣੀ ਸੋਲਰ ਬਿਜਲੀ ਸਮਰਥਾ ਆਪ ਵਿਕਸਤ ਕਰ ਸਕੇ।

ਭੁਪਿੰਦਰ ਸਿੰਘ ਭਿੰਦਾ ਵੱਲੋਂ ਰੱਖੀ ਉਦਯੋਗਪਤੀਆਂ ਤੇ ਬੁੱਧੀਜੀਵੀਆਂ ਨਾਲ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੋਲਰ ਬਿਜਲੀ ਉਤਪਾਦਨ ਵਿਚ ਵਾਧਾ ਕਰੇਗੀ ਤਾਂ ਜੋ 12000 ਕਰੋੜ ਰੁਪਏ ਦੇ ਸਾਲਾਨਾ ਸਬਸਿਡੀ ਬਿੱਲ ਨਾਲ ਨਜਿੱਠਿਆ ਜਾ ਸਕੇ ਤੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਮਿਲਦੀ ਰਹੇ। ਉਹਨਾਂ ਕਿਹਾ ਕਿ 25000 ਕਰੋੜ ਰੁਪਏ ਦੀ ਲਾਗਤ ਨਾਲ 10000 ਮੈਗਾਵਾਟ ਸੋਲਰ ਬਿਜਲੀ ਉਤਪਾਦਨ ਦੀ ਸਹੂਲਤ ਸਿਰਜੀ ਜਾ ਸਕਦੀ ਹੈ।

ਬਾਦਲ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਉਦਯੋਗਪਤੀ ਆਪਣੇ ਸੋਲਰ ਪਲਾਂਟ ਲਗਾਉਣ। ਉਹਨਾਂ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟਾਂ ’ਤੇ ਵੀ ਇਹ ਲਗਾਏ ਜਾ ਸਕਦੇ ਹਨ।

ਉਹਨਾਂ ਕਿਹਾ ਕਿ ਚਾਰ ਸਾਲਾਂ ਦੀ ਬੱਚਤ ਨਾਲ ਹੀ ਸੋਲਰ ਬਿਜਲੀ ਉਤਪਾਦਨ ਵਾਸਤੇ ਲੋੜੀਂਦੇ ਬੁਨਿਆਦੀ ਢਾਂਚੇ ਦਾ ਖਰਚ ਪੂਰਾ ਹੋ ਸਕੇਗਾ ਅਤੇ ਇਕ ਤਰੀਕੇ ਨਾਲ ਸਬਸਿਡੀ ਬਿੱਲ ਵੀ ਜ਼ੀਰੋ ਹੋ ਜਾਵੇਗਾ।

ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਗਲੀ ਸਰਕਾਰ ਸਰਕਾਰੀ ਸਿੱਖਿਆ ਨੂੰ ਉਤਸ਼ਾਹਿਤ ਕਰੇਗੀ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਬਲਾਕ ਪੱਧਰ ’ਤੇ ਸੰਯੁਕਤ ਸਕੂਲ ਖੋਲ੍ਹਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਨਾਲ ਸਾਰੇ ਸਰੋਤ ਇਕ ਥਾਂ ਇਕੱਤਰ ਹੋ ਸਕਣਗੇ ਤੇ ਇਸ ਨਾਲ ਦੂਰ ਦੁਰਾਡੇ ਪੋਸਟਿੰਗ ਤੋਂ ਵੀ ਅਧਿਆਪਕਾਂ ਦਾ ਬਚਾਅ ਹੋ ਜਾਵੇਗਾ।

ਉਹਨਾਂ ਕਿਹਾ ਕਿ ਅਜਿਹਾ ਅਕਾਲੀ ਦਲ ਦੀਆਂ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ਨੁੰ ਵੱਡਾ ਹੁਲਾਰਾ ਦਣ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ।

Facebook Comments

Trending