ਪੰਜਾਬੀ

ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਵਿਸ਼ੇਸ਼ ਯੋਗਾ ਪੰਦਰਵਾੜੇ ਅਤੇ ਸਫਾਈ ਮੁਹਿੰਮ ਦਾ ਆਯੋਜਨ

Published

on

ਲੁਧਿਆਣਾ : ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਧੀਨ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਯੋਗ ਪਖਵਾੜਾ ਮਨਾਇਆ ਗਿਆ। ਜਿਸ ਦਾ ਵਿਸ਼ਾ ‘ਯੋਗ ਫਾਰ ਵਰਕਰਜ਼’ ਸੀ। ਯੋਗ ਪੰਦਰਵਾੜੇ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਕਿਰਤ ਤੇ ਰੁਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪਿੰਦਰ ਯਾਦਵ ਵੱਲੋਂ ਕਰਮਚਾਰੀ ਰਾਜ ਬੀਮਾ ਨਿਗਮ ਹਸਪਤਾਲ, ਬਸਾਈਦਾਰਪੁਰ, ਨਵੀਂ ਦਿੱਲੀ ਤੋਂ ਦੇਸ਼ ਭਰ ਵਿੱਚ ਸਥਿਤ ਕਰਮਚਾਰੀ ਰਾਜ ਬੀਮਾ ਨਿਗਮ ਦੇ ਸਾਰੇ ਦਫ਼ਤਰਾਂ ਲਈ ਕੀਤੀ ਗਈ ਸੀ।

ਇਹ ਹਸਪਤਾਲਾਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਦੀ ਮੌਜੂਦਗੀ ਵਿੱਚ ਡਿਜੀਟਲ ਮਾਧਿਅਮ ਰਾਹੀਂ ਕੀਤਾ ਗਿਆ ਸੀ। ਲੁਧਿਆਣਾ ਵਿਖੇ ਨਿਗਮ ਦੇ ਉਪ-ਖੇਤਰੀ ਦਫ਼ਤਰ ਦੇ ਇੰਚਾਰਜ ਸ੍ਰੀ ਸੁਨੀਲ ਕੁਮਾਰ ਯਾਦਵ ਦੀ ਹਾਜ਼ਰੀ ਵਿਚ ਦਫ਼ਤਰ ਵਿਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਯੋਗ ਅਭਿਆਸ ਕੀਤਾ।

15 ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਨਿਗਮ ਦੇ ਉਪ-ਖੇਤਰੀ ਦਫ਼ਤਰ ਵਿਖੇ ਰੋਜ਼ਾਨਾ ਇਕ ਵਿਸ਼ੇਸ਼ ਯੋਗ ਕੈਂਪ ਲਗਾਇਆ ਗਿਆ ਜੋ 30/06/2022 ਤੱਕ ਜਾਰੀ ਰਹੇਗਾ ਅਤੇ ਬੀਮਾਯੁਕਤ ਵਿਅਕਤੀਆਂ ਲਈ ਲੁਧਿਆਣਾ ਦੇ ਵੱਖ-ਵੱਖ ਉਦਯੋਗਿਕ ਕਲੱਸਟਰਾਂ ਵਿਚ ਯੋਗ ਸੈਸ਼ਨ ਵੀ ਲਗਾਏ ਗਏ | ਵੱਖ-ਵੱਖ ਉਦਯੋਗਿਕ ਇਕਾਈਆਂ ਵਿਖੇ ਯੋਗਾ ਕੈਂਪ ਲਗਾਇਆ ਗਿਆ। ਜਿਸ ਵਿਚ ਉਕਤ ਕੰਪਨੀਆਂ ਦੇ ਜਨਰਲ ਮੈਨੇਜਰ, ਐੱਚਆਰ ਹੈੱਡ ਅਤੇ ਯੋਗ ਟ੍ਰੇਨਰ ਦੀ ਹਾਜ਼ਰੀ ਵਿਚ ਈਐਸਆਈਸੀ ਦੇ ਅਧਿਕਾਰੀਆਂ ਸਮੇਤ ਯੋਗਾ ਕੈਂਪ ਵਿਚ ਸਟਾਫ਼ ਨੇ ਹਿੱਸਾ ਲਿਆ।

Facebook Comments

Trending

Copyright © 2020 Ludhiana Live Media - All Rights Reserved.