ਪੰਜਾਬੀ

ਹਲਕਾ ਆਤਮ ਨਗਰ ਦੇ ਉਦਯੋਗਪਤੀਆਂ ਦੇ ਬਿਜਲੀ ਬਿੱਲ ਕੀਤੇ ਜਾਣਗੇ ਦਰੁਸਤ – ਵਿਧਾਇਕ ਕੁਲਵੰਤ ਸਿੰਘ ਸਿੱਧੂ

Published

on

ਲੁਧਿਆਾਣਾ : ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਉਦਯੋਗਪਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਜਲੀ ਬਿੱਲ ਲੱਗਣ ਵਾਲੇ ਕੈਂਪ ਵਿੱਚ ਦਰੁਸਤ ਕਰਵਾਏ ਜਾਣਗੇ। ਵਿਧਾਇਕ ਨੇ ਕਿਹਾ ਕਿ ਬਿੱਲ ਦੇਰੀ ਨਾਲ ਭਰਨ ਕਰਕੇ ਕਿਸੇ ਵੀ ਉਦਯੋਗਿਕ ਖਪਤਕਾਰ ਨੂੰ ਕੋਈ ਜੁਰਮਾਨਾ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਦਾ ਕੁਨੈਕਸ਼ਨ ਕੱਟਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਕਮਰਸ਼ੀਅਲ ਕੁਨੈਕਸ਼ਨਾ ਦੇ ਬਿੱਲਾਂ ਵਿੱਚ ਲੋਡ ਦੀ ਸਿਕਿਉਰਿਟੀ ਪਾਈ ਗਈ ਹੈ ਜਿਸ ਕਾਰਨ ਉਦਯੋਗਪਤੀਆਂ ਦੇ ਬਿਜਲੀ ਬਿੱਲਾਂ ਵਿੱਚ ਇਜਾਫਾ ਹੋਇਆ ਹੈ। ਹਲਕਾ ਆਤਮ ਨਗਰ ਦੇ ਉਦਯੋਗਪਤੀਆਂ ਵੱਲੋਂ ਵਿਧਾਇਕ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਨ੍ਹਾਂ ਦੀਆਂ ਫੈਕਟਰੀਆਂ ਦੇ ਬਿੱਲ ਜ਼ਿਆਦਾ ਆਏ ਹਨ ਕਿਉਂਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿੱਲਾਂ ਵਿੱਚ ਲੋਡ ਦੀ ਸਿਕਿਉਰਿਟੀ ਪਾਈ ਗਈ ਹੈ ਜੋ ਕਿ ਸਹੀ ਨਹੀਂ ਹੈ।

ਚੀਫ ਇੰਜੀਨੀਅਰ ਸ.ਪਰਵਿੰਦਰ ਸਿੰਘ ਖਾਂਬਾ ਵੱਲੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਹਲਕਾ ਆਤਮ ਨਗਰ ਵਿਖੇ ਕੈਂਪ ਲਗਾ ਕੇ ਉਦਯੋਗਿਕ ਖ਼ਪਤਕਾਰਾਂ ਦੇ ਬਿੱਲ ਤੁਰੰਤ ਦਰੁਸਤ ਕੀਤੇ ਜਾਣਗੇ ਅਤੇ ਕਿਸੇ ਵੀ ਖ਼ਪਤਕਾਰ ਨੂੰ ਕੋਈ ਪੈਨਾਲਟੀ ਨਹੀਂ ਪਵੇਗੀ ਅਤੇ ਨਾ ਹੀ ਕਿਸੇ ਫੈਕਟਰੀ ਦਾ ਮੀਟਰ ਕੱਟਿਆ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.