ਪੰਜਾਬੀ

ਹਲਕਾ ਆਤਮ ਨਗਰ ‘ਚ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹੈ – ਪ੍ਰੇਮ ਮਿੱਤਲ

Published

on

ਲੁਧਿਆਣਾ  :  ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਪ੍ਰੇਮ ਮਿੱਤਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਢੋਲੇਵਾਲ, ਭਾਰਤ ਨਗਰ ਚੌਕ ਵਿਚ ਨੁੱਕੜ ਬੈਠਕਾਂ ਰਾਹੀਂ ਅਤੇ ਡੋਰ ਨੂੰ ਡੋਰ ਚੋਣ ਪ੍ਰਚਾਰ ਕਰ ਭਾਜਪਾ ਦੇ ਸੰਕਲਪ ਪੱਤਰ ਨਸ਼ਾ ਮੁਕਤ ਪੰਜਾਬ, ਖੁਸ਼ਹਾਲ ਕਿਸਾਨ, 300 ਯੂਨਿਟ ਮੁਫਤ ਬਿਜਲੀ, ਸਰਕਾਰੀ ਵਿਭਾਗਾਂ ਵਿਚ ਸਾਰੀਆਂ ਖਾਲੀ ਅਸਾਮੀਆਂ ਨੂੰ ਇਕ ਸਾਲ ਵਿਚ ਭਰਨ, ਬੇਰੁਜ਼ਗਾਰ ਸਨਾਤਕੋ ਨੂੰ 2 ਸਾਲ ਲਈ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਹਦਾ ਕੀਤਾ।

ਇਸੇ ਤਰ੍ਹਾਂ 5 ਏਕੜ ਤੋਂ ਘੱਟ ਜ਼ਮੀਨ, ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ, ਉਦਯੋਗਾਂ ਨੂੰ ਹੋਏ ਨੁਕਸਾਨ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ, ਪੁਲਿਸ ਫੋਰਸ ਵਿਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ, ਬਜ਼ੁਰਗਾਂ, ਅੰਗਹੀਣਾਂ ਅਤੇ ਵਿਧਵਾਵਾਂ ਦੀ ਪੈਨਸ਼ਨ ਵਿਚ ਵਾਧਾ ਕਰ 3,000 ਰੁਪਏ ਤੱਕ ਕਰਨ ਦੇ ਫੈਸਲੇ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ।

ਸ੍ਰੀ ਮਿੱਤਲ ਨੇ ਕਿਹਾ ਕਿ ਜੇ ਪੰਜਾਬ ਦਾ ਵਿਕਾਸ ਕਰਵਾਉਣਾ ਹੈ ਤਾਂ 20 ਫਰਵਰੀ ਨੂੰ ਕਮਲ ਦੇ ਫੁੱਲ ‘ਤੇ ਮੋਹਰ ਲਾ ਦਿਓ। ਸ੍ਰੀ ਮਿੱਤਲ ਨੇ ਕਿਹਾ ਕਿ ਹਲਕਾ ਆਤਮ ਨਗਰ ਨੂੰ ਮਾਡਲ ਹਲਕਾ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਹੈ। ਇਸ ਮੌਕੇ ਕੇਵਲ ਬੱਗਾ, ਸੁਦਰਸ਼ਨ ਸਿੰਗਲਾ, ਲੱਕੀ ਸ਼ਰਮਾ, ਦੁੱਗਰੀ ਮੰਡਲ ਪ੍ਰਧਾਨ ਸ਼ਿਵ ਰਾਮ ਗੁਪਤਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.