Connect with us

ਅਪਰਾਧ

ਦੋ ਔਰਤਾਂ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਬੰਧਕ, ਮੁਕੱਦਮਾ ਦਰਜ

Published

on

Elderly woman held hostage by two women, lawsuit filed

ਲੁਧਿਆਣਾ : ਬੇਟੀ ਦੀ ਤਲਾਸ਼ ਕਰਨ ਦੇ ਬਹਾਨੇ ਘਰ ਅੰਦਰ ਦਾਖ਼ਲ ਹੋਈਆਂ ਔਰਤਾਂ ਬਜ਼ੁਰਗ ਮਹਿਲਾ ਨੂੰ ਆਪਣੇ ਨਾਲ ਲੈ ਗਈਆਂ। ਕੁਝ ਸਮੇਂ ਬਾਅਦ ਔਰਤਾਂ ਨੇ ਬਜ਼ੁਰਗ ਮਹਿਲਾ ਨੂੰ ਬੰਧਕ ਬਣਾ ਕੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਈ ਡਬਲਿਊ ਐੱਸ ਕਾਲੋਨੀ ਦੇ ਵਾਸੀ ਸੌਰਵ ਦੇ ਬਿਆਨਾਂ ਉਪਰ ਮੀਨੂ, ਪੂਨਮ ,ਵਿੱਕੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੌਰਵ ਨੇ ਦੱਸਿਆ ਕਿ ਉਹ ਈਡਬਲਯੂਐਸ ਕਲੋਨੀ ਵਿਚ ਆਪਣੇ ਸਹੁਰਿਆਂ ਦੇ ਘਰ ਹੀ ਰਹਿੰਦਾ ਹੈ।

ਘਰ ਵਿੱਚ ਮੀਨੂ ਅਤੇ ਪੂਨਮ ਨਾਮ ਦੀਆਂ ਦੋ ਔਰਤਾਂ ਆਈਆਂ ,ਜੋ ਇਹ ਕਹਿ ਕੇ ਸੌਰਵ ਦੀ ਸੱਸ ਬਬੀਤਾ ਨੂੰ ਆਪਣੇ ਨਾਲ ਲੈ ਗਈਆਂ ਕਿ ਉਨ੍ਹਾਂ ਦੀ ਲੜਕੀ ਘਰ ਤੋਂ ਗਾਇਬ ਹੈ ਅਤੇ ਉਸ ਦੀ ਤਲਾਸ਼ ਕਰਨੀ ਹੈ । ਬਬੀਤਾ ਨੂੰ ਲਿਜਾਣ ਤੋਂ ਬਾਅਦ ਸਾਰੇ ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਲਿਆ। ਮੁਲਜ਼ਮ ਸੌਰਵ ਨੂੰ ਧਮਕੀਆਂ ਦੇ ਰਹੇ ਹਨ ਕਿ ਜੇਕਰ ਉਨ੍ਹਾਂ ਦੀ ਲੜਕੀ ਨਾ ਮਿਲੀ ਤਾਂ ਉਹ ਬਬੀਤਾ ਨੂੰ ਨਹੀਂ ਛੱਡਣਗੇ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੀਨੂ, ਪੂਨਮ, ਵਿੱਕੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Facebook Comments

Trending