Connect with us

Uncategorized

ਨਸ਼ਾ ਕਰਨ ਤੋਂ ਰੋਕਣ ‘ਤੇ ਭੜਕੇ ਨੌਜਵਾਨਾਂ ਨੇ ਬਜ਼ੁਰਗ ਦੀ ਕੀਤੀ ਕੁੱਟਮਾਰ

Published

on

Elderly man beaten by youths

ਲੁਧਿਆਣਾ : ਨਸ਼ਾ ਕਰਨ ਤੋਂ ਰੋਕਣ ‘ਤੇ ਭੜਕੇ ਚਾਰ ਨੌਜਵਾਨਾਂ ਨੇ ਪਿੰਡ ਜਗੀਰਪੁਰ ਦੇ ਰਹਿਣ ਵਾਲੇ ਬਜ਼ੁਰਗ ਮਲਕੀਤ ਸਿੰਘ ਉੱਪਰ ਹਮਲਾ ਕਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਨੇ ਮਲਕੀਤ ਸਿੰਘ ਦੇ ਬਿਆਨਾਂ ਉਪਰ ਕੁੱਟਮਾਰ ਕਰਨ ਦੇ ਆਰੋਪੀਆਂ ਜਗੀਰਪੁਰ ਵਾਸੀ ਸ਼ੀਲਾ, ਕਾਡੀ ਤੇ ਉਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਮਲਕੀਤ ਸਿੰਘ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਪਿੰਡ ਜਗੀਰਪੁਰ ਵਿਚ ਮੰਗਲ ਸਿੰਘ ਦੀ ਦੁਕਾਨ ‘ਤੇ ਖੜ੍ਹਾ ਸੀ। ਇਸ ਦੌਰਾਨ ਚਾਰ ਨੌਜਵਾਨ ਦੁਕਾਨ ਵਿਚ ਆਏ ਤੇ ਨਸ਼ਾ ਕਰਨ ਲੱਗੇ। ਮਲਕੀਅਤ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਤੈਸ਼ ਵਿਚ ਆਏ ਚਾਰ ਨੌਜਵਾਨਾਂ ਨੇ ਉਸ ਉਪਰ ਹਮਲਾ ਕਰਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦ ਬਜ਼ੁਰਗ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਚਾਰੋਂ ਆਰੋਪੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

Facebook Comments

Advertisement

Trending