ਪੰਜਾਬੀ

ਮਾਲਵਾ ਸਕੂਲ ‘ਚ ਮਨਾਇਆ ਅੱਠਵਾਂ ਅੰਤਰਰਾਸ਼ਟਰੀ ਯੋਗ ਦਿਹਾੜਾ

Published

on

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਵਿਖੇ ਅੱਜ ਸਵੇਰੇ 7 ਵਜੇ ਅੱਠਵਾਂ ਅੰਤਰਰਾਸ਼ਟਰੀ ਯੋਗ ਦਿਹਾੜਾ ਮਨਾਇਆ ਗਿਆ। ਇਸ ਸੰਬੰਧੀ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਪਰਮਬੀਰ ਸਿੰਘ ਨੇ ਦੱਸਿਆ ਕਿ ਅੱਜ ਸਕੂਲ ਵਿਖੇ ਕੌਮੀ ਸੇਵਾ ਯੋਜਨਾ ਇਕਾਈ ਅਤੇ ਐੱਨਸੀਸੀ ਦੇ ਵਿਦਿਆਰਥੀਆਂ ਨੇ ਰਲ ਕੇ ਯੋਗ ਦਿਹਾੜਾ ਮਨਾਇਆ ।

ਇਹ ਯੋਗ ਦਿਹਾੜਾ ‘ਯੋਗ ਮਾਨਵਤਾ ਦੇ ਲਈ ‘ ਥੀਮ ਤੇ ਅਧਾਰਤ ਰੱਖ ਕੇ ਮਨਾਇਆ ਗਿਆ। ਨੰਬਰ 4 ਪੰਜਾਬ ਏਅਰ ਸਕਾਰਡਨ ਐੱਨਸੀਸੀ ਦੇ ਕਮਾਂਡਿੰਗ ਅਫਸਰ ਵਿੰਗ ਕਮਾਂਡਰ ਬੀ ਐਸ ਗਿੱਲ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਮਾਰਗ ਦਰਸ਼ਨ ਹੇਠ ਇਹ ਯੋਗ ਦਿਵਸ ਮਨਾਇਆ ਗਿਆ ।

ਐਨਸੀਸੀ ਦੇ ਕੈਡਿਟਾਂ ਅਤੇ ਵਲੰਟੀਅਰਾਂ ਨੇ ਮਿਲ ਕੇ ਕਈ ਤਰ੍ਹਾਂ ਦੇ ਯੋਗ ਆਸਨ ਕੀਤੇ ਤਾਂ ਜੋ ਤਨ ਅਤੇ ਮਨ ਦੋਨੋਂ ਹੀ ਸਿਹਤਮੰਦ ਰਹਿ ਸਕਣ । ਪ੍ਰਿੰਸੀਪਲ ਕਰਨਜੀਤ ਸਿੰਘ ਅਤੇ ਸਕੂਲ ਮੈਨੇਜਰ ਕੰਵਲਪ੍ਰੀਤ ਕੌਰ ਨੇ ਇਸ ਯੋਗ ਦਿਵਸ ਤੇ ਆਪਣੇ ਸੰਦੇਸ਼ ਵਿਚ ਵਿਦਿਆਰਥੀਆਂ ਨੂੰ ਸਦਾ ਹੀ ਯੋਗ ਨਾਲ ਜੁੜੇ ਰਹਿਣ ਲਈ ਪ੍ਰੇਰਿਆ ।

Facebook Comments

Trending

Copyright © 2020 Ludhiana Live Media - All Rights Reserved.