ਪੰਜਾਬ ਨਿਊਜ਼

ਗਰਮੀ ’ਚ ਵੀ ਆਂਡੇ ਦੀਆ ਕੀਮਤਾਂ ’ਚ 87 ਰੁਪਏ ਪ੍ਰਤੀ ਸੈਂਕੜੇ ਦਾ ਆਇਆ ਉਛਾਲ

Published

on

ਲੁਧਿਆਣਾ : ਬਾਜ਼ਾਰ ’ਚ ਆਂਡੇ ਦੀਆਂ ਕੀਮਤਾਂ ’ਚ ਆ ਰਹੇ ਲਗਾਤਾਰ ਉਤਾਰ ਚੜਾਅ ਕਾਰਨ ਉਤਪਾਦਕ ਵੀ ਪਰੇਸ਼ਾਨੀ ਵਿਚ ਹਨ। ਉਨ੍ਹਾਂ ਲਈ ਬਾਜ਼ਾਰ ਦੀ ਚਾਲ ਸਮਝਣਾ ਕਾਫੀ ਮੁਸ਼ਕਲ ਹੋ ਰਿਹਾ ਹੈ। 19 ਮਈ ਨੂੰ ਆਂਡਿਆਂ ਦੀਆਂ ਕੀਮਤਾਂ 441 ਰੁਪਏ ਪ੍ਰਤੀ ਸੈਂਕੜਾ ਸਨ। ਇਸ ਤੋਂ ਬਾਅਦ 23 ਮਈ ਨੂੰ ਫਿਰ ਤੋਂ ਕੀਮਤਾਂ ਡਿੱਗੀਆਂ ਤੇ ਆਂਡੇ 385 ਰੁਪਏ ਪ੍ਰਤੀ ਸੈਂਕੜਾ ਰਹਿ ਗਏ। ਇਸ ਤੋਂ ਬਾਅਦ ਫਿਰ ਤੋਂ ਆਂਡਿਆਂ ਦੇ ਭਾਅ ਵਿਚ ਉਛਾਲ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਕੀਮਤ 472 ਰੁਪਏ ਪ੍ਰਤੀ ਸੈਂਕੜਾ ’ਤੇ ਪਹੁੰਚ ਗਈ ਹੈ।

ਉਤਪਾਦਕਾਂ ਦੀ ਦਲੀਲ ਹੈ ਕਿ ਮਾਰਕੀਟ ਵਿੱਚ ਆਉਣ ਵਾਲੇ ਉਤਾਰ-ਚੜ੍ਹਾਅ ਨੂੰ ਸੰਭਾਲਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਉਤਪਾਦਕਾਂ ਦਾ ਤਰਕ ਹੈ ਕਿ ਹੁਣ ਕੋਲਡ ਸਟੋਰਾਂ ਵਿੱਚ ਰੱਖੇ ਆਂਡੇ ਲਗਭਗ ਖਤਮ ਹੋ ਚੁੱਕੇ ਹਨ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਆਂਡੇ ਦੀਆਂ ਕੀਮਤਾਂ ‘ਚ ਮਜ਼ਬੂਤੀ ਦਾ ਦੌਰ ਆਵੇਗਾ ਅਤੇ ਅਗਲੇ ਕੁਝ ਦਿਨਾਂ ‘ਚ ਹੀ ਕੀਮਤ 500 ਰੁਪਏ ਪ੍ਰਤੀ ਸੌ ਦੇ ਪੱਧਰ ਨੂੰ ਛੂਹ ਸਕਦੀ ਹੈ।

ਰਤਨ ਪੋਲਟਰੀਜ਼ ਦੇ ਐਮਡੀ ਰਾਹੁਲ ਸਿੱਧੂ ਅਨੁਸਾਰ ਮਾਰਕੀਟ ਵਿੱਚ ਵਪਾਰੀ ਆਪਣੀ ਮਰਜ਼ੀ ਨਾਲ ਰੇਟ ਘਟਾਉਂਦੇ ਹਨ ਅਤੇ ਵਧਾਉਂਦੇ ਹਨ। ਹੁਣ ਬਰਸਾਤ ਦੇ ਮੌਸਮ ਵਿੱਚ ਸਾਵਣ ਮਹੀਨੇ ਤੱਕ ਆਂਡਿਆਂ ਦੀ ਮੰਗ ਚੰਗੀ ਰਹੇਗੀ। ਪਿਛਲੇ ਦਿਨਾਂ ‘ਚ ਜ਼ਿਆਦਾ ਗਰਮੀ ਕਾਰਨ ਉਤਪਾਦਨ ‘ਚ ਕਰੀਬ 25 ਫੀਸਦੀ ਦੀ ਕਮੀ ਆਈ ਹੈ। ਇਸ ਲਈ, ਬਾਜ਼ਾਰ ਵਿਚ ਮੰਗ ਅਤੇ ਸਪਲਾਈ ਵਿਚਲਾ ਪਾੜਾ ਕੀਮਤਾਂ ਨੂੰ ਮਜ਼ਬੂਤ ​​ਕਰ ਰਿਹਾ ਹੈ।

ਪ੍ਰੋਗਰੈਸਿਵ ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਿਛਲੇ 4 ਮਹੀਨਿਆਂ ਤੋਂ ਆਂਡਿਆਂ ਵਿੱਚ ਭਾਰੀ ਮੰਦੀ ਸੀ। ਇਸ ਨਾਲ ਪੋਲਟਰੀ ਉਤਪਾਦਕਾਂ ਦਾ ਬਹੁਤ ਨੁਕਸਾਨ ਹੋਇਆ। ਇਸ ਨਾਲ ਉਤਪਾਦਨ 40 ਫੀਸਦੀ ਤੱਕ ਘਟ ਗਿਆ। ਅਜਿਹੇ ਵਿੱਚ ਕਈ ਪੋਲਟਰੀ ਉਤਪਾਦਕਾਂ ਨੇ ਇਸ ਧੰਦੇ ਨੂੰ ਛੱਡ ਦਿੱਤਾ ਹੈ ਜਾਂ ਇਸ ਨੂੰ ਸੀਮਤ ਕਰ ਦਿੱਤਾ ਹੈ। ਹੁਣ ਆਂਡਿਆਂ ਦੇ ਮਜ਼ਬੂਤ ​​ਰੇਟਾਂ ਕਾਰਨ ਪੋਲਟਰੀ ਉਤਪਾਦਕਾਂ ਨੂੰ ਕੁਝ ਰਾਹਤ ਮਿਲ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.