ਪੰਜਾਬੀ

ਮੁਕਾਬਲੇਬਾਜ਼ੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਨ ਲਈ ਸਿੱਖਿਆ ਸਭ ਤੋਂ ਸਰਲ ਮਾਧਿਅਮ : ਅਪਰਣਾ

Published

on

ਲੁਧਿਆਣਾ : ਯੂਨੀਵਰਸਿਟੀ ਆਫ਼ ਲਾਅਜ਼, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ, ਲੁਧਿਆਣਾ ਵੱਲੋਂ ਜੀ-20 ਦੇ ਥੀਮ ਤੇ ਕਰਮਚਾਰੀਆਂ ਵਿੱਚ ਲਿੰਗ ਅਧਾਰਤ ਅੰਤਰ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਆਪਣੇ ਵਿਚਾਰ ਰੱਖਣ ਲਈ ਵਿਸ਼ੇਸ਼ ਤੌਰ ਤੇ ਸਹਾਇਕ ਕਮਿਸ਼ਨਰ (ਜ) ਲੁਧਿਆਣਾ ਅਪਰਣਾ ਐਮ.ਬੀ (ਅੰਡਰ ਟ੍ਰੇਨਿੰਗ ਆਈ.ਏ.ਐਸ) ਨੇ ਸ਼ਮੂਲੀਅਤ ਕੀਤੀ।

ਅਪਰਣਾ ਨੇ ਲਾਅ ਦੇ ਵਿਦਿਆਰਥੀਆਂ ਨੂੰ ਸੈਮੀਨਾਰ ਵਿੱਚ ਸੰਬੋਧਨ ਕਰਦਿਆਂ ਕਰਮਚਾਰੀਆਂ ਦੇ ਲੈਂਸ ਰਾਹੀਂ ਲਿੰਗ ਅਸਮਾਨਤਾ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਉਦੱਮੀਆਂ ਸਮੇਤ ਮਾਰਕੀਟ ਨੀਤੀਆਂ ਬਾਰੇ ਅਤੇ ਲੇਬਰ ਮਾਰਕੀਟ ਵਿੱਚ ਅੰਤਰ ਨੂੰ ਕਿਵੇ ਭਰਿਆ ਜਾ ਸਕਦਾ ਹੈ ਸਬੰਧੀ ਵੀ ਚਾਨਣਾ ਪਾਇਆ। ਉਹਨਾਂ ਨੇ ਕੁਝ ਟੇਕਅਵੇਜ਼ ਦਾ ਹਵਾਲਾ ਦਿੱਤਾ ਅਤੇ ਕਾਨੂੰਨ ਦੇ ਮਾਹਰਾਂ ਨੂੰ ਉਤਸ਼ਾਹਿਤ ਕੀਤਾ।

ਅਪਰਣਾ ਅੰਡਰ ਟ੍ਰੇਨਿੰਗ ਆਈ.ਏ.ਐਸ ਨੇ ਡਾਇਰੈਕਟਰ, ਪੀ.ਯੂ.ਆਰ.ਸੀ, ਲੁਧਿਆਣਾ ਪ੍ਰੋ. ਅਮਨ ਅਮ੍ਰਿਤ ਚੀਮਾ ਦੀ ਇਸ ਸੈਮੀਨਾਰ ਨੂੰ ਕਰਵਾਉਣ ਦੀ ਸ਼ਲਾਘਾ ਕਰਦਿਆ ਕਿ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅਜ਼, ਜੋ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਇੱਕ ਪਲੇਟਫਾਰਮ ਦਿੰਦਾ ਰਹਿੰਦਾ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਜਾਗਰੂਕਤਾ ਵੱਧਦੀ ਹੈ। ਉਹਨਾਂ ਨੇ ਕਿਹਾ ਕਿ ਕਾਨੂੰਨ ਦੇ ਵਿਦਿਆਰਥੀ ਭਵਿੱਖ ਦਾ ਸਮਾਜ ਸਿਰਜਣ ਵਿੱਚ ਵੱਡਮੁੱਲਾਂ ਯੋਗਦਾਨ ਪਾਉਣ ਦੇ ਸਮਰੱਥ ਹੋਣਗੇ। ਕਾਨੂੰਨ ਦਾ ਵਿਸ਼ਾ ਅੱਜ ਸਮਾਜ ਦੇ ਲਈ ਭਵਿੱਖ ਦਾ ਚਾਨਣ ਮੁਨਾਰਾ ਹੈ।

ਮੁਕਾਬਲੇਬਾਜ਼ੀ ਦੇ ਦੌਰ ਵਿੱਚ ਸਮੇ ਦੇ ਹਾਣੀ ਬਣਨ ਲਈ ਅੱਜ ਸੰਸਾਰ ਭਰ ਵਿੱਚ ਦੌੜ ਲੱਗੀ ਹੋਈ ਹੈ। ਕਾਨੂੰਨ ਦੇ ਵਿਦਿਆਰਥੀ ਜਦੋਂ ਕਾਨੂੰਨ ਦੇ ਮਾਹਿਰ ਬਣਨਗੇ ਤਾਂ ਉਹਨਾਂ ਵੱਲੋਂ ਆਮ ਲੋਕਾਂ ਨੂੰ ਰਾਹਦੁਸੇਰਾ ਬਣਕੇ ਬਿਹਤਰ ਸਮਾਜ ਸਿਰਜਿਆ ਜਾਵੇਗਾ। ਅਪਰਣਾ ਨੇ ਲਾਅ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਅਤੇ ਕਿਰਤ ਵਿਸ਼ੇ `ਤੇ ਜੀ-20 ਸੰਮੇਲਨ ਦੇ ਦੋ ਸੈਸ਼ਨ ਇਸ ਸਾਲ ਪੰਜਾਬ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਫ਼ਲ ਆਯੋਜਨ ਨਾਲ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਹੋਰ ਹੁਲਾਰਾ ਮਿਲੇਗਾ। ਜੀ-20 ਸੈਸ਼ਨ ਦੀ ਮੇਜ਼ਬਾਨੀ ਨੂੰ ਪੰਜਾਬ ਲਈ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਸੁਨਹਿਰੀ ਮੌਕਾ ਵੀ ਮਿਲੇਗਾ।

Facebook Comments

Trending

Copyright © 2020 Ludhiana Live Media - All Rights Reserved.