ਅਪਰਾਧ

ED ਨੇ ਸਾਬਕਾ ਮੰਤਰੀ ਆਸ਼ੂ ਦੇ ਮਾਮਲੇ ‘ਚ ਕੀਤੇ ਵੱਡੇ ਖੁਲਾਸੇ, 6.5 ਕਰੋੜ ਰੁਪਏ ਫ਼ਰੀਜ਼

Published

on

ਲੁਧਿਆਣਾ : ਪੰਜਾਬ ਟੈਂਡਰ ਘੋਟਾਲਾ ਮਾਮਲੇ ‘ਚ 24 ਅਗਸਤ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ‘ਚ 25 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਨ੍ਹਾਂ ‘ਚ ਭਾਰਤ ਭੂਸ਼ਣ ਆਸ਼ੂ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ, ਰਮਨ ਬਾਲਾਸੁਬਰਾਮਣੀਅਮ ਸਾਬਕਾ ਚੇਅਰਮੈਨ ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਅਤੇ ਉਨ੍ਹਾਂ ਦੇ ਸਹਿਯੋਗੀ ਦੇ ਰਿਹਾਇਸ਼ੀ ਕੰਪਲੈਕਸ ਸ਼ਾਮਲ ਹਨ। ਈ.ਡੀ. ਨੇ ਲੁਧਿਆਣਾ ਦੇ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਦੇ ਆਧਾਰ ‘ਤੇ ਮਨੀ ਲਾਂਡਰਿੰਗ ਨਾਲ ਸਬੰਧਤ ਜਾਂਚ ਸ਼ੁਰੂ ਕੀਤੀ ਹੈ।

ਦੋਸ਼ ਹੈ ਕਿ ਟੈਂਡਰ ਉਨ੍ਹਾਂ ਠੇਕੇਦਾਰਾਂ ਨੂੰ ਅਲਾਟ ਕੀਤੇ ਗਏ ਸਨ, ਜਿਨ੍ਹਾਂ ਨੇ ਰਾਕੇਸ਼ ਕੁਮਾਰ ਸਿੰਗਲਾ ਚੇਅਰਮੈਨ ਸੀਵੀਸੀ ਖੁਰਾਕ ਅਤੇ ਸਿਵਲ ਸਪਲਾਈ ਰਾਹੀਂ ਮੰਤਰੀ ਤੱਕ ਪਹੁੰਚ ਕੀਤੀ ਸੀ। ਇਸ ਪੱਖਪਾਤ ਕਰਕੇ ਅਲਾਟੀ ਠੇਕੇਦਾਰਾਂ ਨੇ ਨਾਜਾਇਜ਼ ਫਾਇਦਾ ਉਠਾਇਆ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਸਰਚ ਅਭਿਆਨ ਦੌਰਾਨ ਉਪਰੋਕਤ ਤਲਾਸ਼ੀ ਵਾਲੇ ਵਿਅਕਤੀਆਂ ਦੇ ਕਈ ਬੈਂਕ ਖਾਤਿਆਂ ਵਿੱਚ ਪਈ ਕੁਲ 4.81 ਕਰੋੜ ਰੁਪਏ ਦੀ ਰਕਮ, ਜਿਸ ਦੀ ਪਹਿਲੀ ਨਜ਼ਰੇ ਅਪਰਾਧ ਦੀ ਕਮਾਈ ਵਜੋਂ ਪਛਾਣ ਕੀਤੀ ਗਈ ਸੀ, ਨੂੰ ਫ਼ਰੀਜ਼ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ 1.54 ਕਰੋੜ ਰੁਪਏ (ਲਗਭਗ) ਦੀਆਂ 5 ਅਚੱਲ ਜਾਇਦਾਦਾਂ ਸਮੇਤ 4 ਬੈਂਕ ਲਾਕਰਾਂ ਨੂੰ ਵੀ ਜ਼ਬਤ ਕਰ ਦਿੱਤਾ ਗਿਆ ਹੈ। ਵੱਖ-ਵੱਖ ਕੰਪਲੈਕਸਾਂ ਤੋਂ ਵੱਖ-ਵੱਖ ਅਪਰਾਧਿਕ ਦਸਤਾਵੇਜ਼, ਡਿਜੀਟਲ ਉਪਕਰਨ ਅਤੇ ਲਗਭਗ 30 ਲੱਖ ਰੁਪਏ ਦੀ ਭਾਰਤੀ ਕਰੰਸੀ ਵੀ ਜ਼ਬਤ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਲੀ ਜਾਂਚ ਜਾਰੀ ਹੈ।

Facebook Comments

Trending

Copyright © 2020 Ludhiana Live Media - All Rights Reserved.