ਘਿਓ ਵਿਟਾਮਿਨ ਏ, ਸੀ, ਡੀ, ਕੇ ਤੋਂ ਇਲਾਵਾ ਹੋਰ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਇੱਕ ਵਧੀਆ ਸਰੋਤ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਘਿਓ ‘ਚ ਸ਼ੱਕਰ ਮਿਲਾਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਤੋਂ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਘਿਓ ਅਤੇ ਸ਼ੱਕਰ ਦਾ ਮਿਸ਼ਰਣ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਘਿਓ ‘ਚ ਸ਼ੱਕਰ ਮਿਲਾ ਕੇ ਖਾਣ ਦੇ 5 ਫਾਇਦੇ…
ਘਿਓ ‘ਚ ਸ਼ੱਕਰ ਮਿਲਾ ਕੇ ਖਾਣ ਦੇ ਫਾਇਦੇ-
ਸਰੀਰ ਨੂੰ ਕਰੇ detoxifies : ਘਿਓ ਅਤੇ ਸ਼ੱਕਰ ਦਾ ਮਿਸ਼ਰਣ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਸਰੀਰ ‘ਚ ਜਮ੍ਹਾਂ ਹੋਈ ਗੰਦਗੀ ਅਤੇ ਜ਼ਹਿਰੀਲੇ ਪਦਾਰਥ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਨ। ਅਜਿਹੇ ‘ਚ ਘਿਓ ਅਤੇ ਸ਼ੱਕਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ।
ਇਮਿਊਨਿਟੀ ਮਜ਼ਬੂਤ : ਲੰਚ ਦੌਰਾਨ ਘਿਓ ‘ਚ ਸ਼ੱਕਰ ਮਿਲਾਕੇ ਖਾਣ ਨਾਲ ਇਹ ਨਾ ਸਿਰਫ ਭੋਜਨ ਪਚਣ ‘ਚ ਮਦਦ ਕਰਦਾ ਹੈ। ਨਾਲ ਹੀ ਇਹ ਭੋਜਨ ਤੋਂ ਪੌਸ਼ਟਿਕ ਤੱਤਾਂ ਦੀ ਸਮਾਈ ਨੂੰ ਵੀ ਸੁਧਾਰਦਾ ਹੈ। ਦੋਵੇਂ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ‘ਚ ਹੀਮੋਗਲੋਬਿਨ ਵਧਣ ‘ਚ ਮਦਦ ਮਿਲਦੀ ਹੈ ਅਤੇ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਸਕਿਨ ਲਈ ਫਾਇਦੇਮੰਦ : ਘਿਓ ਅਤੇ ਸ਼ੱਕਰ ਮਿਲਾ ਕੇ ਖਾਣ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਖੂਨ ਸ਼ੁੱਧ ਹੁੰਦਾ ਹੈ। ਨਾਲ ਹੀ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ। ਇਸ ਦਾ ਸਿੱਧਾ ਅਸਰ ਸਕਿਨ ‘ਤੇ ਦੇਖਣ ਨੂੰ ਮਿਲਦਾ ਹੈ। ਇਹ ਤੁਹਾਨੂੰ ਸਾਫ਼ ਅਤੇ ਨਿਖ਼ਰੀ ਸਕਿਨ ਪਾਉਣ ‘ਚ ਮਦਦ ਕਰਦਾ ਹੈ। ਖਾਣ ਦੇ ਨਾਲ-ਨਾਲ ਤੁਸੀਂ ਇਸ ਮਿਸ਼ਰਣ ਨੂੰ ਸਕਿਨ ‘ਤੇ ਫੇਸ ਸਕਰਬ ਦੇ ਤੌਰ ‘ਤੇ ਵੀ ਵਰਤ ਸਕਦੇ ਹੋ। ਇਸ ਨਾਲ ਸਕਿਨ ਨੂੰ ਬਹੁਤ ਫਾਇਦਾ ਹੋਵੇਗਾ।
ਹੱਡੀਆਂ ਮਜ਼ਬੂਤ : ਘਿਓ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ ਜਦੋਂ ਕਿ ਸ਼ੱਕਰ ‘ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਨਾਲ-ਨਾਲ ਕਈ ਹੋਰ ਜ਼ਰੂਰੀ ਪੌਸ਼ਟਿਕ ਤੱਤ ਵੀ ਹੁੰਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਜੋੜਾਂ ਦੇ ਦਰਦ, ਹੱਡੀਆਂ ‘ਚ ਫ੍ਰੈਕਚਰ ਦੇ ਖਤਰੇ ਨੂੰ ਘਟਾਉਂਦਾ ਹੈ।
ਵਜ਼ਨ ਕੰਟਰੋਲ : ਬਹੁਤ ਸਾਰੇ ਲੋਕ ਸੋਚਦੇ ਹਨ ਕਿ ਘਿਓ ਖਾਣ ਨਾਲ ਭਾਰ ਵਧਦਾ ਹੈ ਪਰ ਅਜਿਹਾ ਨਹੀਂ ਹੈ। ਘਿਓ ‘ਚ ਹੈਲਥੀ ਫੈਟ ਹੁੰਦੇ ਹਨ ਜੋ ਭਾਰ ਨਹੀਂ ਵਧਾਉਂਦੇ। ਜਦੋਂ ਕਿ ਸ਼ੱਕਰ ਨੈਚੁਰਲ ਖੰਡ ਦਾ ਇੱਕ ਰੂਪ ਹੈ। ਇਹ ਰਿਫਾਇੰਡ ਸ਼ੂਗਰ ਨਾਲੋਂ ਪੌਸ਼ਟਿਕ ਤੱਤਾਂ ‘ਚ ਅਮੀਰ ਹੁੰਦੀ ਹੈ। ਦੋਵੇਂ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਮੇਟਾਬੋਲਿਜ਼ਮ ਨੂੰ ਤੇਜ਼ ਕਰਨ ‘ਚ ਮਦਦ ਕਰਦੇ ਹਨ।