Connect with us

ਪੰਜਾਬੀ

7 ਅਗਸਤ ਨੂੰ ਲੁਧਿਆਣਾ ਕਲੱਬ ਵਿਖੇ ਕਰਵਾਇਆ ਜਾ ਰਿਹਾ ਈਟ ਰਾਈਟ ਮੇਲਾ

Published

on

Eat Right Mela is being organized at Ludhiana Club on August 7

ਲੁਧਿਆਣਾ :  ਵਧੀਕ ਡਿਪਟੀ ਕਮਿਸ਼ਨਰ ਖੰਨਾ ਸ਼੍ਰੀ ਅਮਰਜੀਤ ਸਿੰਘ ਬੈਂਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਕਰਦਿਆ   07 ਅਗਸਤ, 2022 ਨੂੰ ਲੁਧਿਆਣਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋ ਸਾਂਝੇ ਤੌਰ ਤੇ ਈਟ ਰਾਈਟ ਮੇਲਾ ਕਰਵਾਇਆ ਜਾ ਰਿਹਾ ਹੈ।

Eat Right Mela is being organized at Ludhiana Club on August 7

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਜਿਲਾ ਸਿਹਤ ਅਫਸਰ ਡਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆ ਹਦਾਇਤਾ ਤਹਿਤ 07 ਅਗਸਤ, 2022 ਨੂੰ ਸਥਾਨਕ ਲੁਧਿਆਣਾ ਕਲੱਬ ਵਿਖੇ  ਇਹ ਈਟ ਰਾਈਟ ਮੇਲੇ ਦੇ ਨਾਲ-ਨਾਲ ਵਾਕਾਥਨ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੀ ਸ਼ੁਰੂਆਤ ਸਵੇਰ 6 ਵਜੇ ਵਾਕਾਥਨ ਨਾਲ ਕੀਤੀ ਜਾਵੇਗੀ ਜਿਸ ਵਿੱਚ ਸ਼ਹਿਰ ਵਾਸੀਆ ਵੱਲੋ ਭਾਗ ਲੈਕੇ ਇਹ ਸੁਨੇਹਾ ਦਿੱਤਾ ਜਾਵੇਗਾ ਕਿ ਸਰੀਰਕ ਤੰਦਰੁਸਤੀ ਵੀ ਬੇਹੱਦਾ ਜਰੂਰੀ ਹੈ।

ਇਸ ਉਪਰੰਤ ਲੁਧਿਆਣਾ ਕਲੱਬ ਦੇ ਆਡੀਟੋਰੀਅਮ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨਾ ਦੱਸਿਆ ਕਿ ਇਸ ਈਟ ਰਾਈਟ ਮੇਲੇ ਵਿੱਚ ਵੱਖ-ਵੱਖ ਕੰਪਨੀਆ ਵਲੋ ਸਿਹਤਮੰਦ ਖਾਣੇ ਦੇ ਸਟਾਲ ਲਗਾਏ ਜਾਣਗੇ ਅਤੇ ਲੋਕਾ ਨੂੰ ਸਿਹਤਮੰਦ ਅਹਾਰ  ਖਾਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਇਸ ਤੋ ਇਲਾਵਾ ਵਿਭਾਗ ਵੱਲੋ ਮੇਲੇ ਵਿੱਚ ਡਾਈਟੀਸ਼ੀਅਨ ਦੀ ਵੀ ਸੇਵਾ ਲਈ ਜਾ ਰਹੀ ਤਾਂ ਜੋ ਈਟ ਰਾਈਟ ਮੇਲੇ ਵਿੱਚ ਆਏ ਹੋਏ ਲੋਕ ਮੁਫਤ ਵਿੱਚ ਆਪਣਾ ਡਾਈਟ ਚਾਰਟ ਬਣਵਾ ਸਕਣ। ਵਧੀਕ ਡਿਪਟੀ ਕਮਿਸ਼ਨਰ ਖੰਨਾ ਸ਼੍ਰੀ ਅਮਰਜੀਤ ਸਿੰਘ ਬੈਂਸ ਵੱਲੋਂ ਜ਼ਿਲ੍ਹਾ ਵਾਸੀਆ ਨੂੰ ਅਪੀਲ ਕਰਦਿਆਂ ਕਿਹਾ ਇਸ ਈਟ ਰਾਈਟ ਮੇਲੇ ਵਿੱਚ ਸ਼ਮੂਲੀਅਤ ਕਰਦਿਆਂ ਇਸਦਾ ਲਾਹਾ ਲਿਆ ਜਾਵੇ।

Facebook Comments

Trending