ਪੰਜਾਬੀ

ਸਾਂਝੇ ਪੰਜਾਬ ਦੀ ਅਣਖ਼ੀਲੀ ਵਿਰਾਸਤ ਦਾ ਪੇਸ਼ਕਾਰ ਦੁੱਲਾ ਭੱਟੀ ਅੱਜ ਵੀ ਓਨਾ ਹੀ ਸਾਰਥਕ ਹੈ- ਗੁਰਭਜਨ ਗਿੱਲ

Published

on

ਲੁਧਿਆਣਾ : ਮੁਗਲ ਹਕੂਮਤ ਦੇ ਸਮਾਂਕਾਲ ਵਿੱਚ ਦੁੱਲਾ ਭੱਟੀ ਦੇ ਪਿਉ ਸਾਂਦਲ ਭੱਟੀ ਅਤੇ ਉਸ ਦੇ ਬਾਪ ਫ਼ਰੀਦ ਭੱਟੀ ਨੂੰ ਹਾਕਮਾਂ ਵੱਲੋਂ ਬਗਾਵਤੀ ਖ਼ੂਨ ਕਾਰਨ ਫਾਹੇ ਲਾਇਆ ਗਿਆ ਪਰ ਅੱਜ ਦੇ ਦਿਨ ਲਾਹੌਰ ਵਿੱਚ ਦੀਨੇ ਇਲਾਹੀ ਦੇ ਸੰਸਥਾਪਕ ਅਕਬਰ ਬਾਦਸ਼ਾਹ ਨੇ ਦੁੱਲਾ ਭੱਟੀ ਨੂੰ ਫਾਹੇ ਟੰਗਿਆ ਸੀ। ਬਾਰ ਦੇ ਅਣਖ਼ੀਲੇ, ਮਿਹਨਤੀ ਵਾਹੀਕਾਰਾਂ ਦੇ ਹੱਕਾਂ ਲਈ ਡਟਣ ਵਾਲੇ ਇਸ ਸੂਰਮੇ ਨੂੰ ਚੇਤੇ ਕਰਨ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਣਖ਼ੀਲਾ ਧਰਤੀ ਪੁੱਤਰ ‘ਦੁੱਲਾ ਭੱਟੀ’ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।

ਇਸ ਪੁਸਤਕ ਬਾਰੇ ਬੋਲਦਿਆਂ ਇਲਿਆਸ ਘੁੰਮਣ ਨੇ ਕਿਹਾ ਕਿ ਦੁੱਲਾ ਭੱਟੀ ਪੰਜਾਬੀਆਂ ਦੀ ਅਣਖ਼ ਦਾ ਰੂਪ ਸਰੂਪ ਏ। ਉਹ ਸਾਨੂੰ ਸਾਡੇ ਅਸਲੇ ਦੀ ਦੱਸ ਪਾਉਂਦਾ ਏ। ਉਹ ਸਾਡੀ ਪਛਾਣ ਕਰਾਉਂਦਾ ਏ। ਉਹ ਸਿੰਙਾਣ ਜਿਹਨੂੰ ਅਸੀਂ ਭੁਲਾ ਬੈਠੇ ਸਾਂ। ਉਹ ਪੰਜਾਬੀਆਂ ਨੂੰ ਹਲੂਣੇ ਮਾਰ ਮਾਰ ਜਗਾਉਂਦਾ ਰਹਿੰਦਾ ਏ। ਜਦ ਕੋਈ ਗਾਇਕ ਦੁੱਲੇ ਭੱਟੀ ਦੀ ਵਾਰ ਗਾ ਰਿਹਾ ਹੁੰਦਾ ਏ , ਕੋਈ ਸਿਆਣਾ ਉਹਦੀ ਬੀਰ ਗਾਥਾ ਸੁਣਾ ਰਿਹਾ ਹੁੰਦਾ ਏ ਤੇ ਪੰਜਾਬੀ ਸੂਰਮਾ ਸਗਵਾਂ ਉਸ ਸੰਗਤ ਵਿਚ ਹਾਜ਼ਰ ਹੋ ਜਾਂਦਾ ਏ।

ਪ੍ਰੋਃ ਗਿੱਲ ਨੇ ਕਿਹਾ ਕਿ ਦੁੱਲਾ ਭੱਟੀ ਦਾ ਆਦਮ ਕੱਦ ਬੁੱਤ ਵੀ ਮਨਜੀਤ ਸਿੰਘ ਗਿੱਲ ਘੱਲ ਕਲਾਂ (ਮੋਗਾ) ਵੱਲੋਂ ਤਿਆਰ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਅੰਮ੍ਰਿਤਸਰ ਲਾਹੌਰ ਮਾਰਗ ਤੇ ਕਿਸੇ ਯੋਗ ਸਥਾਨ ਤੇ ਸਥਾਪਿਤ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੰਮ੍ਰਿਤਸਰ ਦੀਆਂ ਸਭਿਆਚਾਰਕ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.