ਪੰਜਾਬੀ

ਵਿਧਾਇਕ ਗੋਗੀ ਦੇ ਯਤਨਾਂ ਸਦਕਾ ਮੁੱਖ ਮੰਤਰੀ ਨਾਲ ਹੋਵੇਗੀ ਪਲਾਸਟਿਕ ਵਪਾਰੀਆਂ ਦੀ ਮੀਟਿੰਗ

Published

on

ਲੁਧਿਆਣਾ : ਕੇਂਦਰ ਸਰਕਾਰ ਦੇ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ 75 ਮਾਈਕਰੋਨ ਤੋਂ ਵੱਧ ਦੇ ਪਲਾਸਟਿਕ ਉਤਪਾਦਾਂ ‘ਤੇ ਲਾਈ ਪਾਬੰਦੀ ਉਪਰ ਮੁੜ ਵਿਚਾਰ ਕਰਨ ਦੀ ਮੰਗ ਲੈ ਕੇ ਦਰ-ਦਰ ਭਟਕ ਰਹੇ ਪਲਾਸਟਿਕ ਵਪਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਭਲਕੇ 9 ਅਗਸਤ ਨੂੰ ਮੰਗਲਵਾਰ ਵਾਲੇ ਦਿਨ ਆਹਮੋ-ਸਾਹਮਣੇ ਗੱਲਬਾਤ ਹੋਵੇਗੀ।

ਸ਼ੁੱਕਰਵਾਰ ਨੂੰ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਉਕਤ ਮੀਟਿੰਗ ਦਾ ਸਮਾਂ ਤੈਅ ਕਰਵਾਇਆ। ਪਲਾਸਟਿਕ ਮਰਚੈਂਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸੁਨੀਲ ਕਟਾਰੀਆ, ਪ੍ਰਧਾਨ ਵਿਪਨ ਕਟਾਰੀਆ ਨੇ ਦੱਸਿਆ ਕਿ ਜੇਕਰ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ‘ਚ ਪਲਾਸਟਿਕ ਵਪਾਰੀਆਂ ਦੀ ਸੁਣਵਾਈ ਨਾ ਹੋਈ ਤਾਂ ਸਹਿਯੋਗੀ ਜਥੇਬੰਦੀਆਂ ਨਾਲ ਬੁੱਧਵਾਰ ਨੂੰ ਪਲਾਸਟਿਕ ਉਦਯੋਗ ਨੂੰ ਬਚਾਉਣ ਲਈ ਜਗਰਾਉਂ ਪੁਲ ‘ਤੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਬਿੱਟੂ ਜੈਨ, ਅਸ਼ੋਕ ਆਟੋਕ, ਗੁਰਚਰਨ ਸਿੰਘ, ਗਲੋਬ ਬੱਤਰਾ, ਰਾਜੂ ਚਾਵਲਾ, ਸੁਭਾਸ਼ ਦੁਆ, ਸੁਰਿੰਦਰਾ ਪਪਨੇਜਾ, ਗੁਲਸ਼ਨ ਦੁਆ, ਅਨੁਭਵ ਅਹੂਜਾ, ਗੁਰਮੀਤ ਸਿੰਘ, ਵਿੱਕੀ, ਦਵਿੰਦਰ, ਸੰਜੂ ਜੈਨ, ਸਾਹਿਲ, ਲੱਕੀ ਗਾਬਾ, ਰਮਨ ਸਿੰਘ, ਮਨਜੀਤ ਸਿੰਘ, ਨਰੇਸ਼, ਬੌਬੀ ਕੁੱਕੂ, ਟੋਨੀ, ਟਿੰਮੀ ਗਾਬਾ, ਤਰੁਣ ਗਾਬਾ, ਮਿੰਨੀ ਜਿੰਦਲ, ਸਨੂਤ ਸਿੰਗਲਾ ਆਦਿ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.